29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਨਗਰ ਪੰਚਾਇਤ ਮੁਲਾਜ਼ਮ ਤੇ ਸਫ਼ਾਈ ਸੇਵਕਾਂ ਵਲੋਂ ਮੰਗਾਂ ਸੰਬੰਧੀ ਧਰਨਾ

ਅਜੀਤ ਡੈਸਕ 08-05-2026
ਮਾਹਿਲਪੁਰ, 7 ਮਈ (ਰਜਿੰਦਰ ਸਿੰਘ)-ਮੰਗਾਂ ਨੂੰ ਲੈ ਕੇ ਮਾਹਿਲਪੁਰ ਨਗਰ ਪੰਚਾਇਤ ਮੁਲਾਜ਼ਮ ਦੇ ਸਫ਼ਾਈ ਸੇਵਕਾਂ ਵਲੋਂ ਦੋ ਸਫ਼ਾਈ ਸੇਵਕਾਂ ਕਲਰਕ ਸੋਹਣ ਲਾਲ ਤੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਦਫ਼ਤਰੀ ਕੰਮ ਕਾਜ ਛੱਡ ਕੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਤੇ ਕਲਰਕ ਸੋਹਣ ਲਾਲ ਨੇ ਕਿਹਾ ਮੌਜੂਦਾ ਸਰਕਾਰਾਂ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਅਣਗੌਲਿਆ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ, ਠੇਕੇਦਾਰੀ ਪ੍ਰਥਾ ਬੰਦ ਕਰੇ, ਤਨਖ਼ਾਹਾਂ 'ਚ ਵਾਧਾ ਕਰੇ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ | ਇਸ ਮੌਕੇ ਸੁਖਵਿੰਦਰ ਪਾਲ, ਹਰਗੋਪਾਲ, ਰੌਸ਼ਨ ਲਾਲ, ਬਿਸ਼ਨ ਲਾਲ, ਸੁਰਿੰਦਰ ਪਾਲ, ਅਜੇ ਕੁਮਾਰ, ਸੰਜੀਵ ਕੁਮਾਰ, ਹੁਕਮ ਚੰਦ, ਰਤਨ ਲਾਲ, ਰੀਟਾ ਰਾਣੀ, ਰਾਜੋ, ਰਾਣੀ, ਗੋਗੀ, ਆਸ਼ਾ ਰਾਣੀ, ਗੀਤਾ ਰਾਣੀ ਮਹਿੰਦਰ ਪਾਲ, ਸਾਗਰ, ਰਵੀ ਅਟਵਾਲ, ਅਮਰਜੀਤ, ਬਰਿੰਦਰ ਕੁਮਾਰ, ਅਰੁਣ ਕੁਮਾਰ, ਜੀਵਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇ.ਐਮ.ਐੱਸ. ਕਾਲਜ ਵਿਖੇ ਵਿਦਿਆਰਥੀਆ ਲਈ ਮੁਫ਼ਤ ਸਟੱਡੀ ਕੈਂਪ ਲਗਾਇਆ ਅਗਲੀ ਖ਼ਬਰ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।