30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਿੰਡ ਭੁੰਨੋ ਦੇ 33 ਸਾਲਾ ਨੌਜਵਾਨ ਦੀ ਪੋਲੈਂਡ ਚ ਮੌਤ

ਮਾਹਿਲਪੁਰ, 29 ਅਕਤੂਬਰ (ਰਜਿੰਦਰ ਸਿੰਘ)-ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਪੋਲੈਂਡ ਗਏ ਬਲਾਕ ਮਾਹਿਲਪੁਰ ‘ਚ ਪੈਂਦੇ ਪਿੰਡ ਭੁੰਨੋ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭੁੰਨੋ ਦੇ ਵਸਨੀਕ ਲੈਂਬਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਦੀਪ ਸਿੰਘ (33) ਕੁੱਝ ਮਹੀਨੇ ਪਹਿਲਾਂ ਅਰਮੀਨੀਆ ਤੋਂ ਦੋ ਮਹੀਨਿਆਂ ਦੀ ਛੁੱਟੀ ‘ਤੇ ਵਾਪਸ ਆਇਆ ਸੀ ਅਤੇ ਕੁੱਝ ਦਿਨ ਪਹਿਲਾ ਉਹ ਅਰਮੀਨੀਆ ਵਾਪਸ ਚਲਾ ਗਿਆ।

ਮਨਦੀਪ ਸਿੰਘ ਦੀ ਫਾਈਲ ਫੋਟੋ 30-10-2026
ਮਾਹਿਲਪੁਰ, 29 ਅਕਤੂਬਰ (ਰਜਿੰਦਰ ਸਿੰਘ)-ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਪੋਲੈਂਡ ਗਏ ਬਲਾਕ ਮਾਹਿਲਪੁਰ ‘ਚ ਪੈਂਦੇ ਪਿੰਡ ਭੁੰਨੋ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭੁੰਨੋ ਦੇ ਵਸਨੀਕ ਲੈਂਬਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਦੀਪ ਸਿੰਘ (33) ਕੁੱਝ ਮਹੀਨੇ ਪਹਿਲਾਂ ਅਰਮੀਨੀਆ ਤੋਂ ਦੋ ਮਹੀਨਿਆਂ ਦੀ ਛੁੱਟੀ ‘ਤੇ ਵਾਪਸ ਆਇਆ ਸੀ ਅਤੇ ਕੁੱਝ ਦਿਨ ਪਹਿਲਾ ਉਹ ਅਰਮੀਨੀਆ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਹ ਅਰਮੀਨੀਆ ਤੋਂ ਪੋਲੈਂਡ ਗਿਆ। ਉਨ੍ਹਾਂ ਦੱਸਿਆ ਕਿ ਪੋਲੈਂਡ ’ਚ 20 ਦਿਨ ਰਹਿਣ ਤੋਂ ਬਾਅਦ, ਉਸ ਨੇ ਆਪਣੇ ਪਰਿਵਾਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਹੈ। ਉਸ ਦੇ ਪਰਿਵਾਰ ਨੇ ਉਸ ਦੀ ਵਾਪਸੀ ਦੀ ਟਿਕਟ ਦਾ ਪ੍ਰਬੰਧ ਕਰਨ ਲਈ ਆਪਣੀ ਕੀਮਤੀ ਮੱਝ ਵੇਚ ਦਿੱਤੀ। ਉਨ੍ਹਾਂ ਦੱਸਿਆ ਕਿ ਪੋਲੈਂਡ ਦੀ ਰਾਜਧਾਨੀ ਵਾਰਸਾਂ ਦੇ ਰੇਲਵੇ ਸਟੇਸ਼ਨ ‘ਤੇ ਉੱਤਰਨ ਤੋਂ ਬਾਅਦ, ਉਹ ਅਚਾਨਕ ਡਿਗ ਪਿਆ ਤੇ ਉਸ ਦਾ ਫ਼ੋਨ ਡਿਗ ਗਿਆ, ਜਿਸ ਨਾਲ ਉਸ ਦੇ ਪਰਿਵਾਰ ਨਾਲ ਸੰਪਰਕ ਟੁੱਟ ਗਿਆ। ਅਗਲੇ ਦਿਨ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਤੋਂ ਇਕ ਫ਼ੋਨ ਆਇਆ, ਜਿਸ ਵਿਚ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਵਾਰਸਾਂ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਨੇੜੇ ਫਾਈਵ ਸਿਸਟਰਜ਼ ਪਾਰਕ ਵਿਚ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੋਲੈਂਡ ਦੀ ਇਕ ਭਾਰਤੀ ਐਨ.ਜੀ.ਓ. ਨੇ ਮਨਦੀਪ ਸਿੰਘ ਦੀ ਲਾਸ਼ ਨੂੰ ਆਪਣੇ ਖਰਚੇ ‘ਤੇ ਭਾਰਤ ਭੇਜਣ ਦਾ ਪ੍ਰਬੰਧ ਕੀਤਾ। ਇਹ 29 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚੇਗੀ।
ਪਿਛਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 310 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ ਵੰਡੇ ਅਗਲੀ ਖ਼ਬਰ ਕਚਹਿਰੀ ਬਾਹਰ ਲਗਾਈਆਂ ਰੋਕਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।