29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇਜ਼ਰਾਈਲ ਚੋਣਾਂ: ਨੇਤਨਯਾਹੂ ਨੂੰ ਵੱਡਾ ਝਟਕਾ, 100% ਵੋਟਾਂ ਦੀ ਗਿਣਤੀ ਪੂਰੀ, ਬਹੁਮਤ ਤੋਂ 8 ਸੀਟਾਂ ਦੂਰ ਗੱਠਜੋੜ

ਇਜ਼ਰਾਈਲ, 30 ਅਕਤੂਬਰ: ਇਜ਼ਰਾਈਲ ਦੀਆਂ ਸੰਸਦੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਵੀ ਸਰਕਾਰ ਬਣਾਉਣ ਦੀ ਤਸਵੀਰ ਸਪੱਸ਼ਟ ਨਹੀਂ ਹੋ ਸਕੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲਾ ਗੱਠਜੋੜ 120 ਮੈਂਬਰੀ ਸੰਸਦ ਵਿਚ ਬਹੁਮਤ ਹਾਸਲ ਕਰਨ ਤੋਂ ਪਿੱਛੇ ਰਹਿ ਗਿਆ...

ਅਜੀਤ ਡੈਸਕ 30-10-2026

ਇਜ਼ਰਾਈਲ, 30 ਅਕਤੂਬਰ: ਇਜ਼ਰਾਈਲ ਦੀਆਂ ਸੰਸਦੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਵੀ ਸਰਕਾਰ ਬਣਾਉਣ ਦੀ ਤਸਵੀਰ ਸਪੱਸ਼ਟ ਨਹੀਂ ਹੋ ਸਕੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲਾ ਗੱਠਜੋੜ 120 ਮੈਂਬਰੀ ਸੰਸਦ ਵਿਚ ਬਹੁਮਤ ਹਾਸਲ ਕਰਨ ਤੋਂ ਪਿੱਛੇ ਰਹਿ ਗਿਆ ਹੈ। ਇਸ ਕਾਰਨ ਦੇਸ਼ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਸਿਆਸੀ ਜੋੜ-ਤੋੜ ਅਤੇ ਗੱਲਬਾਤ ਤੇਜ਼ ਹੋਣ ਦੀ ਸੰਭਾਵਨਾ ਹੈ।

ਇਜ਼ਰਾਈਲ ਵਿਚ 27 ਅਕਤੂਬਰ ਨੂੰ ਹੋਈਆਂ ਸੰਸਦੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਵੀਰਵਾਰ ਨੂੰ ਪੂਰੀ ਹੋ ਗਈ। ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਨੇਤਨਯਾਹੂ ਦੇ ਗੱਠਜੋੜ ਨੂੰ 53 ਸੀਟਾਂ ਮਿਲੀਆਂ ਹਨ, ਜਦਕਿ ਵਿਰੋਧੀ ਧਿਰ ਦੇ ਗੱਠਜੋੜ ਨੇ 48 ਸੀਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਅਰਬ ਪਾਰਟੀਆਂ ਨੂੰ ਕੁੱਲ 19 ਸੀਟਾਂ ਮਿਲੀਆਂ ਹਨ।

ਲਿਕੁਡ ਸਭ ਤੋਂ ਵੱਡੀ ਪਾਰਟੀ ਬਣੀ

ਨੇਤਨਯਾਹੂ ਦੀ ਪਾਰਟੀ ਲਿਕੁਡ ਨੇ 27 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਰਜਾ ਹਾਸਲ ਕੀਤਾ ਹੈ। ਹਾਲਾਂਕਿ, ਸਭ ਤੋਂ ਵੱਡੀ ਪਾਰਟੀ ਬਣਨ ਦੇ ਬਾਵਜੂਦ ਨੇਤਨਯਾਹੂ ਲਈ ਸਰਕਾਰ ਬਣਾਉਣ ਦਾ ਰਾਹ ਆਸਾਨ ਨਹੀਂ ਹੈ। ਇਜ਼ਰਾਈਲ ਦੀ 120 ਮੈਂਬਰੀ ਸੰਸਦ ਵਿਚ ਬਹੁਮਤ ਲਈ ਘੱਟੋ-ਘੱਟ 61 ਸੀਟਾਂ ਦੀ ਲੋੜ ਹੁੰਦੀ ਹੈ, ਜਦਕਿ ਉਨ੍ਹਾਂ ਦਾ ਗੱਠਜੋੜ ਇਸ ਅੰਕੜੇ ਤੋਂ ਅੱਠ ਸੀਟਾਂ ਪਿੱਛੇ ਹੈ।

ਸਰਕਾਰ ਬਣਾਉਣ ਲਈ ਹੋਵੇਗੀ ਸਿਆਸੀ ਖਿੱਚੋਤਾਣ

ਚੋਣ ਨਤੀਜਿਆਂ ਨੇ ਇਜ਼ਰਾਈਲ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਵਧਾ ਦਿੱਤੀ ਹੈ। ਕਿਸੇ ਵੀ ਮੁੱਖ ਗਠਜੋੜ ਕੋਲ ਆਪਣੇ ਦਮ ’ਤੇ ਬਹੁਮਤ ਨਾ ਹੋਣ ਕਾਰਨ ਛੋਟੀਆਂ ਪਾਰਟੀਆਂ ਅਤੇ ਅਰਬ ਪਾਰਟੀਆਂ ਦੀ ਭੂਮਿਕਾ ਮਹੱਤਵਪੂਰਨ ਬਣ ਸਕਦੀ ਹੈ। ਹਾਲਾਂਕਿ ਵੱਖ-ਵੱਖ ਪਾਰਟੀਆਂ ਦੇ ਸਿਆਸੀ ਮਤਭੇਦਾਂ ਕਾਰਨ ਸਹਿਮਤੀ ਬਣਾਉਣਾ ਚੁਣੌਤੀਪੂਰਨ ਹੋ ਸਕਦਾ ਹੈ।

ਵੋਟਾਂ ਦੀ ਗਿਣਤੀ ਪੂਰੀ ਹੋਣ ਦੇ ਬਾਵਜੂਦ ਨਤੀਜਿਆਂ ਦੀ ਅਧਿਕਾਰਤ ਪੁਸ਼ਟੀ ਲਈ ਅਗਲੀ ਪ੍ਰਕਿਰਿਆ ਬਾਕੀ ਹੈ। ਹੁਣ ਦੇਖਣਾ ਹੋਵੇਗਾ ਕਿ ਨੇਤਨਯਾਹੂ ਬਹੁਮਤ ਦਾ ਅੰਕੜਾ ਹਾਸਲ ਕਰਨ ਲਈ ਹੋਰ ਪਾਰਟੀਆਂ ਦਾ ਸਮਰਥਨ ਜੁਟਾ ਸਕਦੇ ਹਨ ਜਾਂ ਵਿਰੋਧੀ ਧਿਰ ਸਰਕਾਰ ਬਣਾਉਣ ਦੀ ਦੌੜ ਵਿਚ ਅੱਗੇ ਨਿਕਲਦੀ ਹੈ। 


 

ਪਿਛਲੀ ਖ਼ਬਰ ਬੋਸਨੀਆ ’ਚ ਇਤਾਲਵੀ ਫੌਜੀ ਹੈਲੀਕਾਪਟਰ ਕ੍ਰੈਸ਼, 4 ਲੋਕਾਂ ਦੀ ਮੌਤ, 12 ਜ਼ਖ਼ਮੀ ਅਗਲੀ ਖ਼ਬਰ “ਨਿਕ ਜੋਨਸ ਵਰਗਾ ਕੋਈ ਨਹੀਂ !” ਕਰਵਾ ਚੌਥ ਲਈ ਪਤੀ ਨੇ ਬਦਲਿਆ ਟੂਰ ਦਾ ਸ਼ਡਿਊਲ, ਪ੍ਰਿਯੰਕਾ ਚੋਪੜਾ ਹੋਈ ਭਾਵੁਕ