ਅਟਾਰੀ ਸਰਹੱਦ (ਅੰਮ੍ਰਿਤਸਰ), 29 ਅਕਤੂਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਦੀ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਮੌਕੇ ਡਿਫੈਂਸ ਨਹਿਰ ਦੇ ਨਜ਼ਦੀਕ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੇ ਗਏ ਡਰੋਨ ਰਾਹੀਂ ਆਈ 10 ਕਿਲੋ ਹੈਰੋਇਨ ਜਿਸ ਨੂੰ ਚੁੱਕਣ ਆਏ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਨੇ ਮੌਕੇ ਤੇ ਹੀ ਫੜ ਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ।
ਮੌਕੇ ਤੇ ਪੁੱਜੇ ਕੇ ਮਿਲੀ ਜਾਣਕਾਰੀ ਅਨੁਸਾਰ ਦੋ ਨਸ਼ਾ ਤਸਕਰਾਂ ਵਲੋਂ 10 ਕਿਲੋ ਹੈਰੋਇਨ ਪਾਕਿਸਤਾਨੀ ਤਸਕਰਾਂ ਪਾਸੋਂ ਭਾਰਤੀ ਤਸਕਰਾਂ ਵਲੋਂ ਦੇਰ ਰਾਤ ਝੰਡੇ ਦੀ ਰਸਮ ਰੀਟਰੀਟ ਮੌਕੇ ਜਦੋਂ ਕਿ ਭਾਰਤ ਦੇ ਹਜ਼ਾਰਾਂ ਸੈਲਾਨੀ ਝੰਡੇ ਦੀ ਰਸਮ ਮੌਕੇ ਦੇਸ਼ ਭਗਤੀ ਦੇ ਗੀਤ ਵਿਚ ਮਸਤ ਹੁੰਦੇ ਹਨ ਡਰੋਨ ਦੀ ਆਵਾਜ਼ ਦਾ ਪਤਾ ਨਹੀਂ ਲੱਗਦਾ ਭਾਰਤੀ ਖੇਤਰ ਵਿਖੇ ਡਿੱਗਣ ਉਪਰੰਤ ਡੀ. ਐਸ. ਪੀ. ਅਟਾਰੀ ਯਾਦਵਿੰਦਰ ਸਿੰਘ, ਐਸ.ਐਚ.ਓ. ਅਮਨਦੀਪ ਸਿੰਘ, ਐਸ.ਆਈ. ਰਾਜਬੀਰ ਸਿੰਘ ਦੀ ਅਗਵਾਈ ਵਾਲੀ ਮਿਹਨਤੀ ਪੰਜਾਬ ਪੁਲਿਸ ਦੀ ਟੀਮ ਜਿਸ ਵਲੋਂ ਪਿਛਲੇ ਦਿਨਾਂ ਵਿਚ ਵੱਡੀ ਪੱਧਰ ਤੇ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆਈ ਹੈਰੋਇਨ ਫੜ ਕੇ ਸਫ਼ਲਤਾ ਹਾਸਿਲ ਕੀਤੀ ਹੈ।
ਮੌਕੇ ਤੇ ਹੀ ਪਹੁੰਚ ਕੇ ਵੇਖਿਆ ਗਿਆ ਕਿ ਭਾਰਤੀ ਨਸ਼ਾ ਤਸਕਰ ਪਾਕਿਸਤਾਨ ਵਲੋਂ ਆਏ ਡਰੋਨ ਨਾਲ ਹੈਰੋਇਨ ਦੀ ਖੇਪ ਉਤਾਰ ਹੀ ਰਹੇ ਸਨ ਕਿ ਡਿਫੈਂਸ ਨਹਿਰ ਦੇ ਨਜ਼ਦੀਕ ਤੇ ਡਰੋਨ ਡਿੱਗੇ ਵਾਲੇ ਪੁਲਿਸ ਨੇ ਘੇਰਾਬੰਦੀ ਕਰਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਵੀ ਹਾਸਿਲ ਕੀਤੀ ਹੈ। ਫੜੇ ਗਏ ਦੋਵੇਂ ਨਸ਼ਾ ਤਸਕਰ ਪੁਲਿਸ ਥਾਣਾ ਘਰੇਂਡਾ ਅਧੀਨ ਆਉਂਦੇ ਪਿੰਡ ਖਹਿਰੇ ਅਤੇ ਝਬਾਲ ਵਸਨੀਕ ਦੱਸੇ ਜਾ ਰਹੇ ਹਨ ਜਿਨਾਂ ਪਾਸੋਂ ਇਕ ਐਕਟੀਵਾ ਵੀ ਬਰਾਮਦ ਹੋਈ ਹੈ। ਅਟਾਰੀ ਸਰਹੱਦ ਦੇ ਨੇ ਡਿਫੈਂਸ ਨਹਿਰ ਦੇ ਨਜ਼ਦੀਕ ਤੋਂ ਫੜੇ ਗਏ ਨਸ਼ਾ ਤਸਕਰ ਫੜੀ ਹੈਰੋਇਨ ਡਰੋਨ ਬਾਰੇ ਜਾਣਕਾਰੀ ਹਾਸਿਲ ਪੁਲਿਸ ਵਲੋਂ ਕੀਤੀ ਜਾ ਰਹੀ ਹੈ।