29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਮੇਤਲਾ ਦੇ ਇਕ ਘਰ ਵਿਚ ਵੜ ਕੇ ਚੋਰਾਂ ਵਲੋਂ ਦੋ ਮੋਬਾਇਲ ਫੋਨ ਤੇ ਨਗਦੀ ਚੋਰੀ

ਭੁਲੱਥ (ਕਪੂਰਥਲਾ), 29 ਅਕਤੂਬਰ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਮੇਤਲਾ ਵਿਖੇ ਰਾਤ ਸਮੇਂ ਚੋਰਾਂ ਵਲੋਂ ਜ਼ਬਰਨ...

ਅਜੀਤ ਡੈਸਕ 29-10-2026

ਭੁਲੱਥ (ਕਪੂਰਥਲਾ), 29 ਅਕਤੂਬਰ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਮੇਤਲਾ ਵਿਖੇ ਰਾਤ ਸਮੇਂ ਚੋਰਾਂ ਵਲੋਂ ਜ਼ਬਰਨ ਵੜ ਕੇ ਘਰ ਵਿਚ ਪਏ ਦੋ ਮੋਬਾਈਲ ਫੋਨ 'ਤੇ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਅਜੇ ਪੁੱਤਰ ਸੋਢੀ ਰਾਮ ਵਾਸੀ ਪਿੰਡ ਮੇਤਲਾ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੇ ਪਏ ਸਨ।

ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਘਰ ਵਿਚ ਪਏ ਦੋ ਮੋਬਾਇਲ ਫੋਨ ਰੈੱਡ ਮੀ ਜਿਨ੍ਹਾਂ ਦਾ ਨੰਬਰ 8699513761 ਤੇ 9876861762 ਹੈ, ਤੇ ਘਰ 'ਚ ਪਏ 5000 ਰੁਪਏ ਤੇ ਹੋਰ ਘਰੇਲੂ ਸਮਾਨ ਚੋਰਾਂ ਵਲੋਂ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਇਲਾਵਾ ਘਰ ਵਿਚ ਖੜਾ ਮੋਟਰਸਾਈਕਲ ਵੀ ਚੋਰ ਘਰੋਂ ਕੱਢ ਕੇ ਬਾਹਰ ਵੱਲ ਜਾ ਰਹੇ ਸਨ, ਜੋ ਰੌਲਾ ਪੈਣ ਦੇ ਮੋਟਰਸਾਈਕਲ ਛੱਡ ਕੇ ਚੋਰ ਫ਼ਰਾਰ ਹੋ ਗਏ ।

ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਦਲਜੀਤ ਸਿੰਘ ਦੇ ਪਰਿਵਾਰ ਨਾਲ ਭੰਮੇ ਕਲਾਂ ਵਿਖੇ ਹਮਦਰਦੀ ਜ਼ਾਹਿਰ ਕੀਤੀ ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸਸ ਮੁਲਾਜ਼ਮਾਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ