30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਚਹਿਰੀ ਬਾਹਰ ਲਗਾਈਆਂ ਰੋਕਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ

ਗੜ੍ਹਸ਼ੰਕਰ, 29 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਕਚਹਿਰੀ ਕੰਪਲੈਕਸ ਦੇ ਬਾਹਰ ਦੀਵਾਰ ਨਾਲ ਰੱਸੀਆਂ ਬੰਨ੍ਹ ਕੇ ਲਗਾਈਆਂ ਰੋਕਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮੁੱਖ ਸੜਕ ਦੇ ਨਾਲ ਰੱਸੀਆਂ ਬੰਨ੍ਹ ਕੇ ਅਤੇ ਬੈਰੀਕੇਡ ਲਗਾ ਕੇ ਜਿਸ ਤਰ੍ਹਾਂ ਥਾਂ ਨੂੰ ਰੋਕਿਆ ਹੋਇਆ ਹੈ, ਉਸ ਨਾਲ ਕਚਹਿਰੀ ਬਾਹਰ ਵਾਹਨ ਰੋਕਣ ਜਾਂ ਖੜ੍ਹਾ ਕਰਨ ਲਈ ਵੱਡੀ ਸਮੱਸਿਆ ਆ ਰਹੀ ਹੈ।

ਅਜੀਤ ਡੈਸਕ 30-10-2026
ਗੜ੍ਹਸ਼ੰਕਰ, 29 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ ‘ਤੇ ਸਥਿਤ ਕਚਹਿਰੀ ਕੰਪਲੈਕਸ ਦੇ ਬਾਹਰ ਦੀਵਾਰ ਨਾਲ ਰੱਸੀਆਂ ਬੰਨ੍ਹ ਕੇ ਲਗਾਈਆਂ ਰੋਕਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮੁੱਖ ਸੜਕ ਦੇ ਨਾਲ ਰੱਸੀਆਂ ਬੰਨ੍ਹ ਕੇ ਅਤੇ ਬੈਰੀਕੇਡ ਲਗਾ ਕੇ ਜਿਸ ਤਰ੍ਹਾਂ ਥਾਂ ਨੂੰ ਰੋਕਿਆ ਹੋਇਆ ਹੈ, ਉਸ ਨਾਲ ਕਚਹਿਰੀ ਬਾਹਰ ਵਾਹਨ ਰੋਕਣ ਜਾਂ ਖੜ੍ਹਾ ਕਰਨ ਲਈ ਵੱਡੀ ਸਮੱਸਿਆ ਆ ਰਹੀ ਹੈ। ਦੀਵਾਰ ਦੇ ਨਾਲ ਲੱਗੀਆਂ ਮਿੱਟੀ ਕੂੜੇ ਦੀਆਂ ਢੇਰੀਆਂ ਕਾਰਨ ਵੀ ਥਾਂ ਰੁਕੀ ਹੋਈ ਹੈ। ਅਗਰ ਇਸ ਥਾਂ ਦੀ ਸਫ਼ਾਈ ਕਰਕੇ ਇਸ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਤਾਂ ਸੜਕ ਤੋਂ ਲੰਘਣ ਵਾਲਾ ਆਵਾਜਾਈ ਲਈ ਵੀ ਥਾਂ ਕਾਫੀ ਖੁੱਲ੍ਹ ਜਾਵੇਗੀ। ਕਚਹਿਰੀ ਨਾਲ ਸੰਬੰਧਿਤ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਕਥਿਤ ਤੌਰ ‘ਤੇ ਕਚਹਿਰੀ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਕਚਹਿਰੀ ਬਾਹਰ ਕੋਈ ਵਾਹਨ ਖੜ੍ਹਾ ਨਾ ਕਰੇ ਇਸ ਲਈ ਕਚਹਿਰੀ ਕੰਪਲੈਕਸ ਤੋਂ ਬਾਹਰ ਰੱਸੀਆਂ ਬੰਨ੍ਹ ਕੇ ਰੋਕ ਲਗਾਈ ਹੋਈ ਹੈ ਜੋ ਕਿ ਬਿਲਕੁਲ ਗਲਤ ਹੈ। ਇਸ ਮਾਮਲੇ ‘ਚ ਸੰਪਰਕ ਕਰਨ ‘ਤੇ ਲਵਦੀਪ ਸਿੰਘ ਧੂਤ ਤਹਿਸੀਲਦਾਰ ਨੇ ਕਿਹਾ ਕਿ ਇਸ ਮਾਮਲੇ ‘ਚ ਜਾਂਚ ਕਰਨਗੇ। ਨਗਰ ਕੌਂਸਲ ਦੇ ਪ੍ਰਧਾਨ ਸੋਮ ਨਾਥ ਬੰਗੜ ਨੇ ਕਚਹਿਰੀ ਕੰਪਲੈਕਸ ਦੇ ਬਾਹਰ ਸੜਕ ਕਿਨਾਰੇ ਪਈ ਮਿੱਟੀ ਜਾਂ ਗੰਦਗੀ ਹਟਾ ਕੇ ਸਫ਼ਾਈ ਕਰਨ ਦੀ ਗੱਲ ਆਖੀ।
ਪਿਛਲੀ ਖ਼ਬਰ ਪਿੰਡ ਭੁੰਨੋ ਦੇ 33 ਸਾਲਾ ਨੌਜਵਾਨ ਦੀ ਪੋਲੈਂਡ ਚ ਮੌਤ ਅਗਲੀ ਖ਼ਬਰ ਦੁਕਾਨਦਾਰ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ, 2 ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।