30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੁਕਾਨਦਾਰ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ, 2 ਨਾਮਜ਼ਦ

ਮਾਹਿਲਪੁਰ, 29 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਇਕ ਦੁਕਾਨਦਾਰ ਨੌਜਵਾਨ ਵਲੋਂ ਆਪਣੇ ਨਜ਼ਦੀਕੀ ਦੁਕਾਨਦਾਰ ਪਿਓ-ਪੁੱਤ ਵਲੋਂ ਤੰਗ ਪ੍ਰੇਸ਼ਾਨ ਹੋ ਕੇ ਕੋਈ ਜਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਵਾਰਡ ਨੰਬਰ 13 ਮਾਹਿਲਪੁਰ ਨੇ ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਸਿੰਘ ਟੈਲੀਕਾਮ (ਮੋਬਾਈਲ ਫ਼ੋਨ ਸ਼ਾਪ) ਫਗਵਾੜਾ ਰੋੜ ਮਾਹਿਲਪੁਰ ਵਿਖੇ ਕਰਦਾ ਸੀ।

ਅਜੀਤ ਡੈਸਕ 30-10-2026
ਮਾਹਿਲਪੁਰ, 29 ਅਕਤੂਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਪੁਲਿਸ ਨੇ ਇਕ ਦੁਕਾਨਦਾਰ ਨੌਜਵਾਨ ਵਲੋਂ ਆਪਣੇ ਨਜ਼ਦੀਕੀ ਦੁਕਾਨਦਾਰ ਪਿਓ-ਪੁੱਤ ਵਲੋਂ ਤੰਗ ਪ੍ਰੇਸ਼ਾਨ ਹੋ ਕੇ ਕੋਈ ਜਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਵਾਰਡ ਨੰਬਰ 13 ਮਾਹਿਲਪੁਰ ਨੇ ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਸਿੰਘ ਟੈਲੀਕਾਮ (ਮੋਬਾਈਲ ਫ਼ੋਨ ਸ਼ਾਪ) ਫਗਵਾੜਾ ਰੋੜ ਮਾਹਿਲਪੁਰ ਵਿਖੇ ਕਰਦਾ ਸੀ। ਉਸ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਦੀ ਦੁਕਾਨ ਦੇ ਨਜ਼ਦੀਕ ਤਰਸੇਮ ਸਿੰਘ ਪੁੱਤਰ ਬਨਾਰਸੀ ਦਾਸ ਤੇ ਉਸ ਦਾ ਲੜਕਾ ਵਿਕਰਮ ਉਰਫ਼ ਵਿੱਕੀ ਪੁੱਤਰ ਤਰਸੇਮ ਸਿੰਘ ਵਾਸੀਆਨ ਬਘੋਰਾ ਥਾਣਾ ਮਾਹਿਲਪੁਰ ਜੋ ਕਿ ਜਿੰਦਰੇ/ਚਾਬੀਆ ਅਤੇ ਗੈਸ ਸਟਾਪ ਰਿਪੇਅਰ ਦੀ ਦੁਕਾਨ ਕਰਦੇ ਮੇਰੇ ਪਤੀ ਦੀ ਉਸ ਪਾਸ ਆਉਣ ਵਾਲੇ ਗਾਹਕਾਂ ਪਾਸ ਬਦਨਾਮੀ ਕਰਕੇ ਮੇਰੇ ਪਤੀ ਨੂੰ ਦਿਮਾਗ਼ੀ ਤੌਰ ‘ਤੇ ਪ੍ਰੇਸ਼ਾਨ ਕਰਦੇ ਸਨ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਮੇਰੇ ਪਤੀ ਅੰਮ੍ਰਿਤਪਾਲ ਸਿੰਘ 26 ਅਕਤੂਬਰ ਨੂੰ ਦੁਕਾਨ ਤੋਂ ਵਾਪਸ ਆ ਕੇ ਬਾਅਦ ਸ਼ਾਮ ਕਰੀਬ 4 ਵਜੇ ਘਰ ਪਹੁੰਚਦੇ ਸਾਰ ਹੀ ਘਰ ਦੇ ਮੇਨ ਗੇਟ ਵਿਚ ਹਰੇ ਰੰਗ ਦੀ ਉਲਟੀ ਕੀਤੀ ਅਤੇ ਦੱਸਿਆ ਕਿ ਮੈਂ ਤਰਸੇਮ ਸਿੰਘ, ਵਿਕਰਮ ਉਰਫ਼ ਵਿੱਕੀ ਤੋਂ ਤੰਗ ਆ ਕੇ ਮੈ ਜ਼ਹਿਰੀਲੀ ਦਵਾਈ ਪੀ ਲਈ ਹੈ, ਜਿਸ ’ਤੇ ਮੁਕੱਦਮਾ ਦਰਜ ਕੀਤਾ।
ਪਿਛਲੀ ਖ਼ਬਰ ਕਚਹਿਰੀ ਬਾਹਰ ਲਗਾਈਆਂ ਰੋਕਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਵਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।