30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸਵਾਮੀ ਸਤਿਆਨੰਦ ਪੂਰੀ ਦੀ ਬਰਸੀ ’ਤੇ ਸਤਿਸੰਗ ਕਰਵਾਇਆ

ਤਲਵਾੜਾ, 29 ਅਕਤੂਬਰ (ਮਨੀਸ਼ਾ ਮਹਿਤਾ)-ਸ਼ਿਵ ਮੰਦਰ ਫਤਿਹਪੁਰ ਵਿਖੇ ਸਵਾਮੀ ਮਹੇਸ਼ ਪੂਰੀ ਦੀ ਪ੍ਰਧਾਨਗੀ ਹੇਠ ਬ੍ਰਹਮਲੀਨ ਸਵਾਮੀ ਸਤਿਆਨੰਦ ਪੂਰੀ ਮਹਾਰਾਜ ਦੀ ਦਸਵੀਂ ਬਰਸੀ ਤੇ ਸਤਸੰਗ ਦਾ ਆਯੋਜਨ ਕੀਤਾ। ਸਮਾਗਮ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਰੱਖੇ ਗਏ ਸ੍ਰੀ ਰਾਮਚਰਿਤ ਮਾਨਸ ਦੇ ਅਖੰਡ ਪਾਠ ਦੇ ਭੋਗ ਨਾਲ ਹੋਈ।

ਅਜੀਤ ਡੈਸਕ 30-10-2026
ਤਲਵਾੜਾ, 29 ਅਕਤੂਬਰ (ਮਨੀਸ਼ਾ ਮਹਿਤਾ)-ਸ਼ਿਵ ਮੰਦਰ ਫਤਿਹਪੁਰ ਵਿਖੇ ਸਵਾਮੀ ਮਹੇਸ਼ ਪੂਰੀ ਦੀ ਪ੍ਰਧਾਨਗੀ ਹੇਠ ਬ੍ਰਹਮਲੀਨ ਸਵਾਮੀ ਸਤਿਆਨੰਦ ਪੂਰੀ ਮਹਾਰਾਜ ਦੀ ਦਸਵੀਂ ਬਰਸੀ ਤੇ ਸਤਸੰਗ ਦਾ ਆਯੋਜਨ ਕੀਤਾ। ਸਮਾਗਮ ਦੀ ਸ਼ੁਰੂਆਤ ਇਕ ਦਿਨ ਪਹਿਲਾਂ ਰੱਖੇ ਗਏ ਸ੍ਰੀ ਰਾਮਚਰਿਤ ਮਾਨਸ ਦੇ ਅਖੰਡ ਪਾਠ ਦੇ ਭੋਗ ਨਾਲ ਹੋਈ। ਇਸ ਤੋਂ ਬਾਅਦ ਵੈਦਿਕ ਮੰਤਰ ਉਚਾਰਨ ਤੋਂ ਬਾਅਦ ਹਵਨ ਯੱਗ ਕੀਤਾ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਸ਼ਰਧਾਲੂਆਂ ਨੇ ਸਵਾਮੀ ਸਤਿਆਨੰਦ ਪੂਰੀ ਮਹਾਰਾਜ ਦੀ ਸਮਾਧੀ ਅੱਗੇ ਮੱਥਾ ਟੇਕ ਕੇ ਸ਼ਰਧਾ ਸੁਮਨ ਭੇਟ ਕੀਤੇ। ਸਤਸੰਗ ਦੇ ਦੌਰਾਨ ਸਵਾਮੀ ਮਹੇਸ਼ ਪੂਰੀ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਮਾਜ ਵਿਚ ਸੰਤਾਂ ਮਹਾਂਪੁਰਖਾਂ ਦਾ ਆਗਮਨ ਲੋਕਾਂ ਨੂੰ ਇਕ ਸੂਤਰ ’ਚ ਪਿਰਾਊਣ ਦਾ ਅਤੇ ਆਪਸੀ ਸਮਰੱਥਾ ਦਾ ਸੰਦੇਸ਼ ਦੇਣ ਲਈ ਹੁੰਦਾ ਹੈ। ਸਮਾਗਮ ਦੇ ਸਮਾਪਨ ਤੇ ਲੰਗਰ ਦਾ ਆਯੋਜਨ ਕੀਤਾ, ਜਿਸ ਵਿਚ ਸੈਂਕੜੇ ਦੀ ਤਾਦਾਦ ’ਚ ਭਗਤਾਂ ਨੇ ਸ਼ਿਰਕਤ ਕਰਕੇ ਪ੍ਰਸ਼ਾਦ ਗ੍ਰਹਿਣ ਕੀਤਾ। ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੋਹਿੰਦਰ ਸਿੰਘ ਤੇ ਸੂਧਾ ਸ਼ਰਮਾ ਨੇ ਵੀ ਸਮਾਧੀ ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਤੇ ਆਸਥਾ ਪ੍ਰਗਟ ਕੀਤੀ। ਇਸ ਧਾਰਮਿਕ ਸਮਾਗਮ ’ਚ ਦਸ਼ਨਾਮ ਸਨਿਆਸ ਮੰਡਲ ਦੇ ਮਹੰਤ ਪ੍ਰਸ਼ੋਤਮ ਗਿਰੀ, ਕਪੂਰਥਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਭਾਜਪਾ ਨੇਤਾ ਹਲਕਾ ਮੁਕੇਰੀਆਂ ਰਾਜਿੰਦਰ ਛੋਟੂ, ਸਰਪੰਚ ਵਿਸ਼ਾਲ, ਮੁਕੇਸ਼, ਸੰਨੀ, ਕਮਲ, ਗੋਪੀ , ਸਚਿਨ, ਕੁਲਵੰਤ ਸਿੰਘ, ਅੰਗਦ ਸ਼ਰਮਾ, ਨੰਬਰਦਾਰ ਆਨੰਤ ਰਾਮ, ਦਲਜੀਤ ਸਿੰਘ ਜੀਤੂ, ਅਸ਼ੋਕ ਮਹੰਤ, ਮੋਹਨ ਲਾਲ, ਕਰਤਾਰ ਸਿੰਘ, ਸ਼ਾਮ ਸੁੰਦਰ, ਮੁੰਨਾ ਠਾਕੁਰ, ਬੇਅੰਤ ਸਿੰਘ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ’ਚ ਭਗਤ ਜਨ ਹਾਜ਼ਰ ਸੀ।
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਏ ਅਗਲੀ ਖ਼ਬਰ 12 ਨੂੰ ਪ੍ਰਕਾਸ਼ਿਤ ਹੋਵੇਗਾ ਵੋਟਰ ਸੂਚੀਆਂ ਦਾ ਡਰਾਫ਼ਟ ਤੇ 4 ਜਨਵਰੀ ਨੂੰ ਹੋਵੇਗੀ ਅੰਤਿਮ ਪ੍ਰਕਾਸ਼ਨਾਂ-ਆਸ਼ਿਕਾ ਜੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।