ਨਵਾਂਸ਼ਹਿਰ, 4 ਨਵੰਬਰ (ਜਸਬੀਰ ਸਿੰਘ ਨੂਰਪੁਰ) - ਆਮ ਆਦਮੀ ਪਾਰਟੀ ਨੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਅਤੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਅਤੇ ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਦੀ ਮੌਜੂਦਗੀ 'ਚ ਕਾਗਜ ਦਾਖਲ ਕੀਤੇ | ਹਲਕਾ ਇੰਚਾਰਜ ਨੇ ਕਿਹਾ ਪਾਰਟੀ ਵਲੋਂ ਜਨਤਕ ਸਲਾਹ-ਮਸ਼ਵਰੇ, ਮੈਦਾਨੀ ਕੰਮ ਅਤੇ ਸੇਵਾ ਭਾਵਨਾ ਦੇ ਆਧਾਰ 'ਤੇ ਇਨਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ | ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਮਿਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਇਮਾਨਦਾਰ ਅਤੇ ਲੋਕਾਂ ਨਾਲ਼ ਧਰਤੀ ਪੱਧਰ 'ਤੇ ਜੁੜੇ ਹੋਏ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ, ਜੋ ਆਪਣੇ ਖੇਤਰ ਵਿੱਚ ਵਿਕਾਸ ਦੀ ਨਵੀਂ ਇਤਿਹਾਸਕ ਲਿਖਤ ਤਿਆਰ ਕਰਨਗੇ | ਪਾਰਟੀ ਨੇ ਦਾਅਵਾ ਕੀਤਾ ਕਿ ਆਪ ਦੇ ਉਮੀਦਵਾਰ ਇਲਾਕਿਆਂ ਵਿੱਚ ਜਾ-ਜਾ ਕੇ ਲੋਕਾਂ ਦੇ ਮੁੱਦੇ ਸੁਣ ਰਹੇ ਹਨ-ਚਾਹੇ ਉਹ ਪਾਣੀ ਦੀ ਸਹੂਲਤ ਹੋਵੇ, ਗਲੀ-ਰਸਤੇ, ਬਿਜਲੀ, ਸਫਾਈ ਜਾਂ ਜਨਤਕ ਸੁਵਿਧਾਵਾਂ ਹਰ ਮੋਰਚੇ 'ਤੇ ਪੱਕੇ ਇਰਾਦਿਆਂ ਨਾਲ ਕੰਮ ਕਰਨ ਦੀ ਕਸਮ ਖਾ ਕੇ ਮੈਦਾਨ ਵਿੱਚ ਉਤਰ ਰਹੇ ਹਨ | ਬੱਲੂ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜ਼ਿਲਾ ਪੱਧਰ ਦੀਆਂ ਇਹ ਚੋਣਾਂ ਭਵਿੱਖ ਦੇ ਪੰਜਾਬ ਨੂੰ ਨਿਰਧਾਰਤ ਕਰਨਗੀਆਂ | ਐਲਾਨੇ ਗਏ ਉਮੀਦਵਾਰਾਂ 'ਚ ਐਲਾਨੇ ਗਏ |
ਜ਼ਿਲ੍ਹਾ ਪ੍ਰੀਸ਼ਦ ਹਲਕਾ ਨਵਾਂਸ਼ਹਿਰ ਦੇ ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕੀਤੇ-ਲਲਿਤ ਮੋਹਨ ਪਾਠਕ ਬੱਲੂ <br/>
ਅਜੀਤ ਡੈਸਕ
05-12-2025