13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸੁੱਧਾਮਾਜਰਾ ਜ਼ੋਨ ਤੋਂ ਪੜ੍ਹੇ ਲਿਖੇ ਨੌਜਵਾਨ ਨਾਨਕ ਸਿੰਘ ਜੰਡੀ ਨੂੰ ਕਾਂਗਰਸ ਨੇ ਬਣਾਇਆ ਸੰਮਤੀ ਉਮੀਦਵਾਰ <br/>

ਅਜੀਤ ਡੈਸਕ 05-12-2025

ਕਾਠਗੜ੍ਹ, 4 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਜ਼ਿਲ੍ਹਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਅਜੇ ਕੁਮਾਰ ਮੰਗੂਪੁਰ ਵਲੋਂ ਸੁੱਧਾਮਾਜਰਾ ਜੋਨ ਤੋਂ ਵੀ ਉਮੀਦਵਾਰ ਦਾ ਐਲਾਨ ਕਰਦੇ ਹੋਏ ਇੱਕ ਚੰਗੇ ਪੜ੍ਹੇ ਲਿਖੇ ਤੇ ਸੂਝਵਾਨ ਨੌਜਵਾਨ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਸੁੱਧਾਮਾਜਰਾ ਜ਼ੋਨ ਤੋਂ ਐਲਾਨੇ ਗਏ ਉਮੀਦਵਾਰ ਨਾਨਕ ਸਿੰਘ ਜੰਡੀ ਨੇ ਬੀ.ਟੈਕ, ਐਮ.ਬੀ.ਏ ਅਤੇ ਐਲ.ਐਲ.ਬੀ ਦੀ ਉਚੇਰੀ ਸਿੱਖਿਆ ਹਾਸਲ ਕੀਤੀ ਹੋਈ ਹੈ ਤੇ 34 ਸਾਲ ਦੇ ਇਹ ਨੌਜਵਾਨ ਉਮੀਦਵਾਰ ਸਵ: ਰਾਮਪਾਲ ਬਾਂਠ ਦੇ ਸਪੁੱਤਰ ਅਤੇ ਕਾਠਗੜ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸਵ: ਚੌਧਰੀ ਕਿਸ਼ਨ ਚੰਦ ਬਾਂਠ ਦੇ ਪੋਤਰੇ ਹਨ | ਇਸ ਨੌਜਵਾਨ ਉਮੀਦਵਾਰ ਦੀ ਸੁੱਧਾਮਾਜਰਾ ਜੋਨ ਵਿੱਚ ਪੈਂਦੇ ਵੱਖ-ਵੱਖ ਪਿੰਡਾਂ ਵਿਚ ਕਾਫੀ ਵਾਕਫੀਅਤ ਹੈ ਅਤੇ ਇਹ ਉਮੀਦਵਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਹਲਕਾ ਨਵਾਂਸ਼ਹਿਰ ਦੇ ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕੀਤੇ-ਲਲਿਤ ਮੋਹਨ ਪਾਠਕ ਬੱਲੂ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਕਾਠਗੜ੍ਹ ਤੋਂ ਪੈਨੀ ਪਹਿਲਵਾਨ ਹੋਣਗੇ ਕਾਂਗਰਸ ਦੇ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।