13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੀ ਸੜਕ ਦੀ ਹਾਲਤ ਦਿਨ ਪਰ ਦਿਨ ਨਿੱਘਰਦੀ ਜਾ ਰਹੀ

ਮਜਾਰੀ/ਸਾਹਿਬਾ, 12 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮਹਿੰਦਪੁਰ ਅੱਡੇ ਤੋਂ ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੀ ਸੜਕ ਦੀ ਪਿੰਡ ਬੜਵਾ-ਬਘੌਰਾਂ ਤੱਕ ਹਾਲਤ ਦਿਨ ਪਰ ਦਿਨ ਨਿੱਘਰਦੀ ਜਾ ਰਹੀ ਹੈ। ਇਸ ਵਿਚ ਥਾਂ-ਥਾਂ ਟੋਏ ਬਣ ਚੁੱਕੇ ਹਨ।

ਅਜੀਤ ਡੈਸਕ 13-10-2026
ਮਜਾਰੀ/ਸਾਹਿਬਾ, 12 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਮਹਿੰਦਪੁਰ ਅੱਡੇ ਤੋਂ ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੀ ਸੜਕ ਦੀ ਪਿੰਡ ਬੜਵਾ-ਬਘੌਰਾਂ ਤੱਕ ਹਾਲਤ ਦਿਨ ਪਰ ਦਿਨ ਨਿੱਘਰਦੀ ਜਾ ਰਹੀ ਹੈ। ਇਸ ਵਿਚ ਥਾਂ-ਥਾਂ ਟੋਏ ਬਣ ਚੁੱਕੇ ਹਨ। ਦੋ ਪਹੀਆ ਤੇ ਚਾਰ ਪਹੀਆਂ ਵਾਹਨਾਂ ਦਾ ਚੱਲਣਾ ਔਖਾ ਹੋਇਆ ਪਿਆ ਹੈ। ਇਸ ਸੜਕ ਦਾ ਕੁੱਝ ਹਿੱਸਾ ਸਬ ਡਵੀਜਨ ਬਲਾਚੌਰ ਤੇ ਕੁਝ ਹਿੱਸਾ ਸਬ ਡਵੀਜਨ ਨਵਾਂਸ਼ਹਿਰ ਕੋਲ ਪੈਂਦਾ ਹੈ। ਦੋਵਾਂ ਹਿੱਸਿਆਂ ਨੂੰ ਮੰਡੀ ਬੋਰਡ ਵਲੋਂ ਇਕੋ ਸਮੇਂ ਨਹੀਂ ਬਣਾਇਆ ਜਾਂਦਾ। ਜਿਸ ਕਾਰਨ ਇਕ ਪਾਸਾ ਹਮੇਸ਼ਾਂ ਟੁੱਟਿਆ ਹੀ ਰਹਿੰਦਾ ਹੈ। ਮਹਿੰਦਪੁਰ ਅੱਡੇ ਤੋਂ ਹੀ ਸੜਕ ਦੀ ਦੁਰਦਸ਼ਾ ਸ਼ੁਰੂ ਹੋ ਜਾਂਦੀ ਹੈ। ਇਹ ਸੜਕ ਬਣਨ ਤੋਂ ਬਾਅਦ ਇਸ ਦੇ ਬਰਮ ਮੰਡੀ ਬੋਰਡ ਵਲੋਂ ਕਦੇ ਵੀ ਨਹੀਂ ਬਣਾਏ ਗਏ। ਬਰਮ ਸੜਕ ਤੋਂ ਨੀਵੇਂ ਹੋਣ ਕਾਰਨ ਕਿਨਾਰਿਆਂ ਤੋਂ ਹੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ। ਜਿਸ ਦੇ ਕੁਝ ਹੀ ਸਮੇਂ ਵਿਚ ਪੱਥਰ ਖਿਲਰਨੇ ਸ਼ੁਰੂ ਹੋ ਗਏ ਸਨ। ਪਿੰਡ ਜੈਨਪੁਰ ਦੇ ਵਸੀਮੇ ’ਤੇ ਤਾਂ ਇਸ ਵਿਚ ਕਈ ਡੂੰਘੇ ਟੋਏ ਪਏ ਹੋਏ ਹਨ। ਅੱਗੇ ਪਿੰਡ ਬੜਵਾ ਤੇ ਬਘੌਰਾਂ ਸੜਕ ਤਹਿਸ ਨਹਿਸ ਹੋ ਚੁੱਕੀ ਹੈ। ਇਸ ਸੜਕ ਰਾਹੀਂ ਉਪਰਲੇ ਪਿੰਡਾਂ ਦੇ ਲੋਕ ਆਪਣੇ ਰੋਜਮਰਾਂ ਦੇ ਕੰਮ ਲਈ ਜਿਲਾ ਹੈਡਕੁਆਰਟਰ ਨੂੰ ਜਾਂਦੇ ਹਨ। ਇਸ ਸੜਕ ਦੇ ਕਈ ਥਾਵਾਂ ’ਤੇ ਬਰ੍ਹਮ ਹੀ ਖਤਮ ਹੋ ਚੁੱਕੇ ਹਨ। ਹੁਣ ਲੋਕ ਵਾਇਆ ਸਿੰਬਲੀ ਜਾਂ ਵਾਇਆ ਬਲਾਚੌਰ ਹੀ ਜਾਣ ਨੂੰ ਪਹਿਲ ਦੇ ਰਹੇ ਹਨ। ਇਸ ਬਾਰੇ ਅਕਾਲੀ ਆਗੂ ਭੁਪਿੰਦਰ ਸਿੰਘ ਨਾਗਰਾ, ਗੁਰਦੀਪ ਸਿੰਘ ਬਕਾਪੁਰ ਅਤੇ ਧਾਰਮਿਕ ਆਗੂ ਹਰਵਿੰਦਰ ਸਿੰਘ ਖਾਲਸਾ ਮਹਿੰਦਪੁਰ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵਲੋਂ ਸਰਕਾਰ ਤੋਂ ਇਸ ਸੜਕ ਨੂੰ 18 ਫੁੱਟੀ ਬਣਾਉਣ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਪਿੰਡ ਮਹਿੰਦਪੁਰ ਵਿਖੇ ਦੌਰੇ ’ਤੇ ਆਏ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਬੜਵਾ ਵਾਸੀਆਂ ਵਲੋਂ ਇਕ ਮੰਗ ਪੱਤਰ ਦੇ ਕੇ ਇਸ ਸੜਕ ਨੂੰ ਚੌੜੀ ਤੇ ਨਵੀਂ ਬਣਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਵੀਨੀਕਰਨ ਕਰਨ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਪਿਛਲੀ ਖ਼ਬਰ 18 ਵਾਂ ਮਹਾਂਮਾਈ ਦਾ ਜਾਗਰਣ ਅੱਜ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਠਗੜ੍ਹ ਦਾਣਾ ਮੰਡੀ ’ਚ ਪੁਲਿਸ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।