13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਫੋਕੇ ਸਰਕਾਰੀ ਦਾਅਵਿਆਂ ਦੀ ਦਾਸਤਾਨ ਬਿਆਨ ਕਰਦੀ ਮੁਕੰਦਪੁਰ ਦੀ ਫਿਰਨੀ

ਮੁਕੰਦਪੁਰ, 12 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਮੁਕੰਦਪੁਰ ਦੇ ਸ਼ਹਿਨਸ਼ਾਹ ਗੇਟ ਤੋਂ ਚੌਂਕੀਆਂ ਵਾਲੀ ਫਿਰਨੀ ਜਿਸ ਦੀ ਲੰਬਾਈ ਲਗਪਗ 650 ਮੀਟਰ ਦੇ ਕਰੀਬ ਹੈ ਜੋ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ। ਇਥੇ ਇਹ ਵਰਨਣਯੋਗ ਹੈ ਕਿ ਚੌਂਕੀਆਂ ਦਰਬਾਰ, ਗੁਰੂ ਰਵਿਦਾਸ ਗੁਰਦੁਆਰਾ, ਸਿੰਘ ਸਭਾ ਗੁਰਦੁਆਰਾ ਜੋ ਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਲਈ ਸ਼ਰਧਾ ਦਾ ਪ੍ਰਤੀਕ ਮੰਨੇ ਜਾਂਦੇ ਹਨ, ਅਕਸਰ ਇੱਥੋਂ ਰੋਜ਼ਾਨਾ ਸੈਂਕੜੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ।

ਟੁੱਟੀ ਫਿਰਨੀ ਦੀ ਦਾਸਤਾਨ ਸੁਣਾਉਂਦੇ ਮੁਕੰਦਪੁਰ ਦੇ ਪੀੜਤ ਲੋਕ। ਤਸਵੀਰ : ਅਮਰੀਕ ਸਿੰਘ ਢੀਡਸਾ 13-10-2026
ਮੁਕੰਦਪੁਰ, 12 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਮੁਕੰਦਪੁਰ ਦੇ ਸ਼ਹਿਨਸ਼ਾਹ ਗੇਟ ਤੋਂ ਚੌਂਕੀਆਂ ਵਾਲੀ ਫਿਰਨੀ ਜਿਸ ਦੀ ਲੰਬਾਈ ਲਗਪਗ 650 ਮੀਟਰ ਦੇ ਕਰੀਬ ਹੈ ਜੋ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ। ਇਥੇ ਇਹ ਵਰਨਣਯੋਗ ਹੈ ਕਿ ਚੌਂਕੀਆਂ ਦਰਬਾਰ, ਗੁਰੂ ਰਵਿਦਾਸ ਗੁਰਦੁਆਰਾ, ਸਿੰਘ ਸਭਾ ਗੁਰਦੁਆਰਾ ਜੋ ਕਿ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਲਈ ਸ਼ਰਧਾ ਦਾ ਪ੍ਰਤੀਕ ਮੰਨੇ ਜਾਂਦੇ ਹਨ, ਅਕਸਰ ਇੱਥੋਂ ਰੋਜ਼ਾਨਾ ਸੈਂਕੜੇ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਭਾਰੀ ਬਰਸਾਤ ਤੇ ਹਲਕੀ ਤੋਂ ਦਰਮਿਨੀ ਬਾਰਿਸ਼ ਕਾਰਨ ਸੜਕ ਵਿਚ ਪਾਣੀ ਭਰਨ ਨਾਲ ਉਥੋਂ ਲੰਘਣ ਵਾਲੇ ਹਰ ਰਾਹਗੀਰਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਟੁੱਟੀ ਸੜਕ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਮੁਹੱਲਾ ਵਾਸੀ ਤੇ ਰਾਹਗੀਰਾਂ ਨੇ ਗ੍ਰਾਮ ਪੰਚਾਇਤ ਮੁਕੰਦਪੁਰ ਅਤੇ ਬਲਾਕ ਸੰਮਤੀ ਮੈਂਬਰ ਮੀਨਾ ਕੁਮਾਰੀ ਨੂੰ ਜਾਣੂ ਕਰਵਾਇਆ। ਇਸ ਸੰਬੰਧੀ ਪਿੰਡ ਮੁਕੰਦਪੁਰ ਰਿਟਾਇਰਡ ਹੈੱਡ ਮਾਸਟਰ ਗਿਆਨ ਚੰਦ ਤੇ ਓਮ ਪ੍ਰਕਾਸ਼ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ 6 50 ਮੀਟਰ ਸੜਕ ਦੇ ਟੋਟੇ ਨੂੰ ਬਣਾਉਣ ਬਾਬਤ ਹਲਕਾ ਬੰਗਾ ਦੇ ਵਿਧਾਇਕ ਸੁਖਵਿੰਦਰ ਸੁੱਖੀ ਨੂੰ ਵੀ ਮੰਗ-ਪੱਤਰ ਦਿੱਤਾ ਗਿਆ ਸੀ ਜਿਸ ’ਤੇ ਅਜੇ ਕੋਈ ਕਾਰਵਾਈ ਨਹੀਂ। ਮਾਸਟਰ ਗਿਆਨ ਚੰਦ ਅਤੇ ਓਮ ਪ੍ਰਕਾਸ਼ ਨੇ ਦੱਸਿਆ ਇਸ ਟੁੱਟੀ ਸੜਕ ਸੰਬੰਧੀ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਬਲਬੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਬੰਗਾ ਤੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਾਲ ਵੀ ਗੱਲ ਕਰ ਚੁੱਕੇ ਹਾਂ ਪਰ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ। ਮੁਕੰਦਪੁਰ ਦੇ ਵਸਨੀਕ ਤੇ ਹਲਕਾ ਫਿਲੌਰ ਤੋਂ ਆਮ ਆਦਮੀ ਪਾਟਰੀ ਦੀ ਹਲਕਾ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਜੋ ਕਿ ਇਸ ਸੜਕ ਤੋਂ ਅਕਸਰ ਲੰਘਦੇ ਹਨ ਉਨ੍ਹਾਂ ਦਾ ਵੀ ਧਿਆਨ ਇਸ ਸਮੱਸਿਆ ਵੱਲ ਦੁਆਇਆ ਗਿਆ ਪਰ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਇਕੱਤਰ ਲੋਕਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਰੋਸ ਭਰੇ ਸ਼ਬਦਾਂ ’ਚ ਕਿਹਾ ਕਿ ਸਰਕਾਰ ਨੇ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਅਗਾਮੀ ਚੋਣਾਂ ’ਚ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਮਾਸਟਰ ਗਿਆਨ ਚੰਦ, ਬਾਬਾ ਪਰਮਿੰਦਰ ਸਿੰਘ ਫੌਜੀ, ਓਮ ਪ੍ਰਕਾਸ਼, ਰਾਮ ਪਾਲ, ਹਰਮੇਸ਼ ਕੌਰ ਸਾਬਕਾ ਸਰਪੰਚ, ਪਾਖਰ ਰਾਮ, ਪ੍ਰੀਤਮ ਸਿੰਘ, ਬਲਵੰਤ ਸਿੰਘ, ਤਰਸੇਮ ਲਾਲ ਕਾਕੂ, ਬਲਵਿੰਦਰ ਬਿੱਲਾ, ਮਾੜੂ, ਵੇਦ ਪ੍ਰਕਾਸ਼, ਹੰਸ ਰਾਜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪਿੰਡ ਜੰਡੀ ਵਿਖੇ ਬੀਬੀ ਹਰਬੰਸ ਕੌਰ ਛੀਨਾ ਤੇ ਹੋਰ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਨਵੇਂ ਬਣੇ ਜਿੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।