12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਛੇ ਰਾਜਾਂ ਦੇ ਰਾਜਪਾਲ ਨਿਯੁਕਤ

ਦਿੱਲੀ, 12 ਅਕਤੂਬਰ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਛੇ ਰਾਜਾਂ ਵਿਚ ਨਵੇਂ ਰਾਜਪਾਲਾਂ ਦੀ...

ਅਜੀਤ ਡੈਸਕ 12-10-2026

ਦਿੱਲੀ, 12 ਅਕਤੂਬਰ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਛੇ ਰਾਜਾਂ ਵਿਚ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਨਿਯੁਕਤੀਆਂ ਤਹਿਤ ਸਿੱਕਮ ਦੇ ਮੌਜੂਦਾ ਰਾਜਪਾਲ ਓਮ ਪ੍ਰਕਾਸ਼ ਮਾਥੁਰ ਨੂੰ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ, ਜਦਕਿ ਕੇਰਲ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਤਾਮਿਲਨਾਡੂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਹੋਰ ਨਿਯੁਕਤੀਆਂ ਅਨੁਸਾਰ, ਬ੍ਰਿਜ ਮੋਹਨ ਰਾਮ ਨੂੰ ਓਡੀਸ਼ਾ, ਡਾ. ਸੁਧਾ ਯਾਦਵ ਨੂੰ ਕਰਨਾਟਕ, ਡਾ. ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਅਤੇ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

ਇਨ੍ਹਾਂ ਨਿਯੁਕਤੀਆਂ ਨਾਲ ਸਬੰਧਤ ਰਾਜਾਂ ਵਿਚ ਰਾਜਪਾਲਾਂ ਦੇ ਅਹੁਦਿਆਂ 'ਤੇ ਮਹੱਤਵਪੂਰਨ ਤਬਦੀਲੀਆਂ ਹੋਣਗੀਆਂ।

ਪਿਛਲੀ ਖ਼ਬਰ ਪਟਿਆਲਾ ਵਿਚ ਜ਼ੋਰਦਾਰ ਹੋਏ ਧਮਾਕੇ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਅਗਲੀ ਖ਼ਬਰ ਮਾਈ ਭਾਗੋ ਸੰਸਥਾ ਦੀਆਂ 17 ਮਹਿਲਾ ਕੈਡਿਟਾਂ ਨੇ ਐਨ.ਡੀ.ਏ. ਦੀ ਲਿਖਤੀ ਪ੍ਰੀਖਿਆ ਪਾਸ ਕਰ ਰਚਿਆ ਇਤਿਹਾਸ