ਕਾਠਗੜ੍ਹ, 4 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਐਲਾਨ ਤੋਂ ਬਾਅਦ ਬਲਾਚੌਰ ਹਲਕੇ 'ਚ ਜਿੱਥੇ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ ਉੱਥੇ ਹੀ ਸਬੰਧਿਤ ਜੋਨਾਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ | ਕਾਂਗਰਸ ਪਾਰਟੀ ਦੇ ਜ਼ਿਲਾ ਨਵਾਂਸ਼ਹਿਰ ਦੇ ਪ੍ਰਧਾਨ ਸੀਨੀਅਰ ਕਾਂਗਰਸੀ ਆਗੂ ਚੌਧਰੀ ਅਜੇ ਕੁਮਾਰ ਮੰਗੂਪੁਰ ਅਤੇ ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਦੀ ਅਗਵਾਈ 'ਚ ਵੱਖ-ਵੱਖ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੋਨਾਂ ਤੋਂ ਉਮੀਦਵਾਰਾਂ ਦੇ ਨਾਂ ਐਲਾਨੇ ਜਾ ਰਹੇ ਹਨ ਅਤੇ ਇਸੇ ਲੜੀ ਤਹਿਤ ਬਲਾਕ ਸੰਮਤੀ ਜੋਨ ਕਾਠਗੜ ਤੋਂ ਸਭ ਦੇ ਜਾਣੇ ਪਹਿਚਾਣੇ ਤੇ ਸਾਊ ਸੁਭਾਅ ਦੇ ਮਾਲਕ ਸੁਰੇਸ਼ ਕੁਮਾਰ ਜਿਸ ਨੂੰ ਲੋਕ ਪੈਨੀ ਪਹਿਲਵਾਨ ਵਜੋਂ ਜਾਣਦੇ ਹਨ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਐਲਾਨਿਆ ਗਿਆ ਹੈ | ਪੈਨੀ ਪਹਿਲਵਾਨ ਦਾ ਨਾਮ ਕਾਫੀ ਪ੍ਰਚਲਿਤ ਹੈ ਤੇ ਉਹ ਸਮਾਜ ਸੇਵਾ ਨਾਲ ਜੁੜੇ ਰਹਿੰਦੇ ਹਨ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ | ਕਾਠਗੜ ਜੋਨ 'ਚ ਪੈਂਦੀਆਂ ਸਮੂਹ ਪੰਚਾਇਤਾਂ ਵੱਲੋਂ ਪੈਨੀ ਪਹਿਲਵਾਨ ਨੂੰ ਆਪਣਾ ਸਮਰਥਨ ਦਿੱਤਾ ਗਿਆ ਹੈ |
ਬਲਾਕ ਸੰਮਤੀ ਜ਼ੋਨ ਕਾਠਗੜ੍ਹ ਤੋਂ ਪੈਨੀ ਪਹਿਲਵਾਨ ਹੋਣਗੇ ਕਾਂਗਰਸ ਦੇ ਉਮੀਦਵਾਰ <br/>
ਅਜੀਤ ਡੈਸਕ
05-12-2025