13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਡਾ. ਦੇਸ ਰਾਜ ਖਾਨਖਾਨਾ ਵਲੋਂ ਬਲਾਕ ਸੰਮਤੀ ਦੀ ਚੋਣ ਲੜਨ ਵਾਸਤੇ ਦਾਅਵੇਦਾਰੀ

ਅਜੀਤ ਡੈਸਕ 05-12-2025
ਮੁਕੰਦਪੁਰ, 4 ਦਸੰਬਰ (ਅਮਰੀਕ ਸਿੰਘ ਢੀਡਸਾ) - ਬਲਾਕ ਪੱਧਰ 'ਤੇ ਕਾਂਗਰਸੀ ਸਫਾਂ 'ਚ ਚੰਗਾ ਨਾਮ ਰੱਖਣ ਵਾਲੇ ਡਾਕਟਰ ਦੇਸਰਾਜ ਖਾਨਖਾਨਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੈਂ ਮੌਜੂਦਾ ਸਮੇਂ ਵਿੱਚ ਬਲਾਕ ਸੰਮਤੀ ਵਾਸਤੇ ਸਬੰਧਤ ਸੀਟ ਤੋਂ ਬਤੌਰ ਬਲਾਕ ਸੰਮਤੀ ਮੈਂਬਰ ਚੋਣ ਲੜਨ ਦਾ ਇਛੁੱਕ ਹਾਂ | ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮੇਰੇ ਵੱਲੋਂ ਲੋਕਾਂ ਪ੍ਰਤੀ ਕੀਤੀ ਜਾਂਦੀ ਸਮਾਜ ਸੇਵਾ ਨੇ ਲੋਕਾਂ ਵਿੱਚ ਚੰਗਾ ਆਧਾਰ ਕਾਇਮ ਕੀਤਾ ਹੈ | ਜ਼ਿਕਰਯੋਗ ਹੈ ਕਿ ਡਾਕਟਰ ਦੇਸਰਾਜ ਖਾਨਖਾਨਾ ਪਿਛਲੇ ਸਮੇਂ ਦੌਰਾਨ ਬਤੌਰ ਚੇਅਰਮੈਨ ਬਲਾਕ ਸੰਮਤੀ ਬੰਗਾ ਦੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਤੱਕ ਨਿਰੰਤਰ ਲੋਕਾਂ ਦੇ ਦੁੱਖ 'ਚ ਸ਼ਰੀਕ ਹੁੰਦੇ ਆ ਰਹੇ ਹਨ ਉਹਨਾਂ ਦੱਸਿਆ ਕਿ ਇਸ ਇਲਾਕੇ 'ਚ ਮੇਰੇ ਮੁਕਾਬਲੇ ਵਿੱਚ ਕੋਈ ਹੋਰ ਉਮੀਦਵਾਰ ਇਹੋ ਜਿਹੇ ਨਹੀਂ ਹੈ ਜਿਹੜਾ ਇਸ ਸੀਟ 'ਤੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਸਕੇ | ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਹੋਣ ਵਾਲੇ ਅਨੇਕਾਂ ਜਰੂਰੀ ਕੰਮਾਂ ਦੀ ਸੂਚੀ ਤਿਆਰ ਹੈ ਜੋ ਮੈਂ ਪਹਿਲ ਦੇ ਅਧਾਰ 'ਤੇ ਕਰਵਾਉਣ ਲਈ ਯਤਨਸ਼ੀਲ ਰਹਾਂਗਾ |
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਕਾਠਗੜ੍ਹ ਤੋਂ ਪੈਨੀ ਪਹਿਲਵਾਨ ਹੋਣਗੇ ਕਾਂਗਰਸ ਦੇ ਉਮੀਦਵਾਰ <br/> ਅਗਲੀ ਖ਼ਬਰ ਲੰਡਨ ਵਿਚ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਾਗੇ' ਦੀ ਯਾਦ ਵਿਚ ਲਗਾਏ ਕਾਂਸੀ ਦੇ ਬੁੱਤ ਦਾ ਉਦਘਾਟਨ ਕਰਨ ਮੌਕੇ ਕਾਜੋਲ ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।