ਜਲੰਧਰ, 7 ਮਈ (ਸ਼ਿਵ)-ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੂਪ) ਪਾਵਰਕਾਮ ਅਤੇ ਟਰਾਂਸਕੋ ਸਰਕਲ ਜਲੰਧਰ ਦੀ ਮੀਟਿੰਗ ਸਰਕਲ ਪ੍ਰਧਾਨ ਬਲਵਿੰਦਰ ਸਿੰਘਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਰਾਣਾ ਅਤੇ ਜੋਨ ਦੇ ਪ੍ਰਧਾਨ ਮਨਿੰਦਰ ਸਿੰਘ ਭਸੀਨ ਵੀ ਸਰਕਲ ਪ੍ਰਧਾਨ ਦੇ ਸੱਦੇ ਤੇ ਮੀਟਿੰਗ ਵਿਚ ਸ਼ਾਮਿਲ ਹੋਏ¢ ਮੀਟਿੰਗ ਵਿਚ ਆਉਣ ਤੇ ਪ੍ਰਧਾਨ ਸਰਕਲ ਜਲੰਧਰ ਵਲੋ ਦੋਨਾਂ ਆਗੂਆਂ ਦਾ ਸਵਾਗਤ ਕੀਤਾ ਗਿਆ ਅਤੇ ਪਾਵਰਕਾਮ ਅਤੇ ਟਰਾਂਸਕੋ ਅਧੀਨ ਮੁਲਾਜਮਾਂ ਦੀਆਂ ਮੰਗਾ ਸਬੰਧੀ ਵਿਸਥਾਰ ਵਿਚ ਚਰਚਾ ਕੀਤੀ ਗਈ¢ ਇਸ ਮÏਕੇ ਨਰਾਜ਼ਗੀ ਜਾਹਿਰ ਕੀਤੀ ਗਈ ਕਿ ਬਿਜਲੀ ਕਰਮਚਾਰੀਆਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਹਨ ¢ ਇਸ ਮÏਕੇ ਬਲਵਿੰਦਰ ਸਿੰਘ ਰਾਣਾ ਸੀਨੀਅਰ ਮੀਤ ਪ੍ਰਧਾਨ ਸਟੇਟ ਪੰਜਾਬ ਮਨਿੰਦਰ ਸਿੰਘ ਭਸੀਨ ਪ੍ਰਧਾਨ ਜੋਨ ਜਲੰਧਰ ਅਤੇ ਸਰਕਲ ਦੇ ਪ੍ਰਧਾਨ ਬਲਵਿੰਦਰ ਸਿਘ ਨੇ ਵੀ ਪਾਵਰਕਾਮ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ ¢ ਉਨਾਂ ਕਿਹਾ ਕਿ ਵਲੋ ਮੀਟਿੰਗ ਇੰਪਾਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੂਪ) ਜਲੰਧਰ ਪ੍ਰਬੰਧਨ ਨੂੰ ਆਪਣੀ ਪਟੀਸ਼ਨ ਤੁਰੰਤ ਵਾਪਸ ਲੈਣ ਦੀ ਅਪੀਲ ਕਰਦਾ ਹੈ, ਅਜਿਹੇ ਮਾਮਲਿਆ ਤੇ ਗੈਰ ਜਰੂਰੀ ਮੁਕਦਮੇਵਾਜੀ ਨਾਲ ਸੰਗਠਨ ਦੇ ਅੰਦਰ ਗੈਰ ਜਰੂਰੀ ਟਕਰਾਅ ਪੈਦਾ ਹੋਵੇਗਾ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੀ.ਐਸ.ਪੀ.ਸੀ.ਐਲ. ਪ੍ਰਬੰਧਨ ਦੀ ਹੋਵੇਗੀ ਕਰਮਚਾਰੀ ਆਪਣੇ ਹੱਕਾ ਦੀ ਰੱਖਿਆ ਲਈ ਜਿਵੇ ਜੁਆਇੰਟ ਫਾਰਮ ਦਿਸ਼ਾ ਨਿਰਦੇਸ਼ ਦੇਵੇਗਾ ਉਸੇ ਤਰਾ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ¢