19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਕਾਵਿਲੋਕ ਪੁਰਸਕਾਰ-2026' ਨਾਲ ਸਨਮਾਨਿਤ ਹੋਣਗੇ ਉੱਘੇ ਕਵੀ ਅਮਰਜੀਤ ਕੌਂਕੇ <br/>

ਕਵੀ ਡਾ. ਅਮਰਜੀਤ ਕੌਂਕੇ <br/> ਕਾਵਿ-ਕਿਤਾਬ 'ਇਸ ਧਰਤੀ 'ਤੇ ਰਹਿੰਦਿਆਂ' | <br/> 08-05-2026
ਜਲੰਧਰ, 7 ਮਈ (ਐੱਮ. ਐੱਸ. ਲੋਹੀਆ)-'ਕਾਵਿਲੋਕ' ਵਲੋਂ ਹਰ ਸਾਲ ਦਿੱਤਾ ਜਾਂਦਾ 'ਕਾਵਿਲੋਕ ਪੁਰਸਕਾਰ' ਇਸ ਵਾਰ ਪੰਜਾਬੀ ਦੇ ਉੱਘੇ ਕਵੀ ਡਾ. ਅਮਰਜੀਤ ਕੌਂਕੇ ਨੂੰ ਉਨ੍ਹਾਂ ਦੀ ਕਾਵਿ-ਕਿਤਾਬ 'ਇਸ ਧਰਤੀ 'ਤੇ ਰਹਿੰਦਿਆਂ' ਲਈ ਦਿੱਤਾ ਜਾਵੇਗਾ | ਇਹ ਐਲਾਨ ਕਰਦਿਆਂ 'ਕਾਵਿਲੋਕ' ਦੀ ਪ੍ਰਬੰਧਕੀ ਸੰਪਾਦਕ ਪਰਮਜੀਤ ਕੌਰ ਨੇ ਦੱਸਿਆ ਕਿ ਸਾਲ 2025 'ਚ ਛਪੀਆਂ ਕਾਵਿ-ਕਿਤਾਬਾਂ ਬਾਰੇ ਕਰਵਾਏ ਗਏ ਸਰਵੇਖਣ ਤੇ ਮਾਹਿਰਾਂ ਦੀ ਰਾਏ ਅਨੁਸਾਰ ਆਖਰੀ ਦੌਰ 'ਚ ਪਹੁੰਚੀਆਂ ਕਿਤਾਬਾਂ 'ਚੋਂ ਇਹ ਕਿਤਾਬ ਪੁਰਸਕਾਰ ਲਈ ਚੁਣੀ ਗਈ ਹੈ | ਇਸ ਪੁਰਸਕਾਰ 'ਚ 21,000 ਰੁਪਏ ਨਕਦ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ | ਪਰਮਜੀਤ ਕੌਰ ਨੇ ਦੱਸਿਆ ਕਿ ਪੁਰਸਕਾਰ ਬਾਰੇ ਆਖ਼ਰੀ ਫ਼ੈਸਲਾ ਕਰਨ ਵਾਲੀ ਮਾਹਿਰਾਂ ਦੀ ਕਮੇਟੀ 'ਚ ਡਾ. ਲਖਵਿੰਦਰ ਸਿੰਘ ਜੌਹਲ (ਕਨਵੀਨਰ), ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਅਮਰਜੀਤ ਸਿੰਘ ਅਤੇ ਉੱਘੀ ਲੇਖਕਾ ਹਰਪ੍ਰੀਤ ਕੌਰ ਸੰਧੂ (ਪਟਿਆਲਾ) ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਜਲਦੀ ਹੀ ਇਕ ਸਮਾਗਮ ਕਰਕੇ ਇਹ ਪੁਰਸਕਾਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਬਿਜਲੀ ਕਰਮਚਾਰੀਆਂ ਦੇ ਬਣਦੇ ਹੱਕ ਦੇਣ ਦੀ ਮੰਗ <br/> ਅਗਲੀ ਖ਼ਬਰ ਪਟੇਲ ਹਸਪਤਾਲ ਵਲੋਂ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ, ਜਲੰਧਰ ਸਿਟੀ ਚੈਪਟਰ ਦੇ ਸਹਿਯੋਗ ਨਾਲ ਸੀ.ਐੱਮ.ਈ. ਕਰਵਾਈ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।