19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪਟੇਲ ਹਸਪਤਾਲ ਵਲੋਂ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ, ਜਲੰਧਰ ਸਿਟੀ ਚੈਪਟਰ ਦੇ ਸਹਿਯੋਗ ਨਾਲ ਸੀ.ਐੱਮ.ਈ. ਕਰਵਾਈ <br/>

ਡਾ. ਵਰੁਣ ਗੁਪਤਾ ਦਾ ਸਨਮਾਨ ਕਰਦੇ ਹੋਏ ਏ.ਐਸ.ਆਈ. ਦੇ ਪ੍ਰਧਾਨ ਡਾ. ਨਰਿੰਦਰ ਪਾਲ, ਡਾ. ਰਮੇਸ਼ ਅਨੰਦ, ਡਾ. ਵਸਿਸਥਾ, ਡਾ. ਅਭੀਜੋਤ ਪਰਮਾਰ, ਡਾ. ਰਿਪਨ ਮਿਗਲਾਨੀ, ਡਾ. ਅੰਕਿਤ, ਡਾ. ਅਸੀਮ ਗੁੰਬਰ ਅਤੇ ਹੋਰ | ਤਸਵੀਰ : ਮੁਨੀਸ਼ <br/> 08-05-2026
ਜਲੰਧਰ, 7 ਮਈ (ਐੱਮ. ਐੱਸ. ਲੋਹੀਆ) - ਪਟੇਲ ਹਸਪਤਾਲ, ਜਲੰਧਰ ਵਲੋਂ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ ਦੇ ਸਹਿਯੋਗ ਨਾਲ ''ਸਰਜੀਕਲ ਅਤੇ ਨਾਨ-ਸਰਜੀਕਲ ਗੈਸਟ੍ਰੋਐਨਟਰੋਲੋਜੀ'' ਵਿਸ਼ੇ 'ਤੇ ਇਕ ਸਫ਼ਲ ਸੀ.ਐੱਮ.ਈ. (ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ) ਕਰਵਾਈ ਗਈ | ਇਸ ਅਕਾਦਮਿਕ ਪ੍ਰੋਗਰਾਮ 'ਚ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਸਰਜਨਾਂ ਅਤੇ ਸਿਹਤ ਮਾਹਿਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦੌਰਾਨ ਮਾਹਿਰ ਡਾਕਟਰਾਂ ਵਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ, ਜਿਸ ਨਾਲ ਇਹ ਪ੍ਰੋਗਰਾਮ ਗੈਸਟ੍ਰੋਐਨਟਰੋਲੋਜੀ ਦੇ ਆਧੁਨਿਕ ਇਲਾਜਾਂ, ਨਵੀਆਂ ਤਕਨੀਕਾਂ ਅਤੇ ਜਟਿਲ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਇਕ ਮਹੱਤਵਪੂਰਨ ਮੰਚ ਵਜੋਂ ਸਾਬਿਤ ਹੋਇਆ | ਇਸ ਮੌਕੇ ਡਾ. ਵਰੁਣ ਗੁਪਤਾ ਨੇ ਲੈਕਚਰ ਦਿੰਦਿਆਂ ਦੁਰਲੱਭ ਅਤੇ ਜਟਿਲ ਐਂਡੋਸਕੋਪੀ ਕੇਸਾਂ ਅਤੇ ਆਧੁਨਿਕ ਥੈਰਾਪਿਊਟਿਕ ਐਂਡੋਸਕੋਪੀ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਡਾ. ਅਨੀਰੁਧ ਗੋਇਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਧੁਨਿਕ ਸਰਜੀਕਲ ਮੈਨੇਜਮੈਂਟ ਅਤੇ ਬਿਹਤਰ ਇਲਾਜ ਨਤੀਜਿਆਂ ਬਾਰੇ ਚਰਚਾ ਕੀਤੀ | ਇਸ ਮੌਕੇ 'ਤੇ ਪਟੇਲ ਹਸਪਤਾਲ, ਜਲੰਧਰ 'ਚ ਉਪਲਬਧ ਗੈਸਟ੍ਰੋ ਅਤੇ ਲਿਵਰ (ਪੇਟ ਅਤੇ ਜਿਗਰ) ਰੋਗਾਂ ਦੀ ਜਾਂਚ ਅਤੇ ਇਲਾਜ ਲਈ ਆਧੁਨਿਕ ਤਕਨੀਕਾਂ ਅਤੇ ਡਾਇਗਨੋਸਟਿਕ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਮਾਹਿਰਾਂ ਨੇ ਦੱਸਿਆ ਕਿ ਹਸਪਤਾਲ 'ਚ ਉਪਲਬਧ ਆਧੁਨਿਕ ਸੁਵਿਧਾਵਾਂ ਬਿਮਾਰੀ ਦੇ ਸਹੀ ਨਿਦਾਨ ਅਤੇ ਬਿਹਤਰ ਇਲਾਜ 'ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ | ਪ੍ਰੋਗਰਾਮ 'ਚ ਜੇ.ਸੀ.ਸੀ.ਏ.ਐੱਸ.ਆਈ. ਦੇ ਅਹੁਦੇਦਾਰ ਡਾ. ਨਰਿੰਦਰ ਪਾਲ (ਪ੍ਰਧਾਨ), ਡਾ. ਅਸੀਮ ਗੁੰਬਰ ਅਤੇ ਡਾ. ਪੁਨੀਤ ਗਰੋਵਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਪ੍ਰੋਗਰਾਮ ਮੈਡੀਕਲ ਖੇਤਰ 'ਚ ਨਿਰੰਤਰ ਗਿਆਨਵਰਧਕ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ 'ਤੇ ਪਟੇਲ ਹਸਪਤਾਲ, ਜਲੰਧਰ ਦੇ ਪ੍ਰਤੀਨਿਧੀਆਂ ਨੇ ਮੈਡੀਕਲ ਸਿੱਖਿਆ, ਨਵੀਂ ਤਕਨੀਕ ਅਤੇ ਮਲਟੀਡਿਸਿਪਲਿਨਰੀ ਹੈੱਲਥਕੇਅਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਡਾ. ਸ਼ਮਿਤ ਚੋਪੜਾ, ਡਾ. ਅਭੀਨਵ ਅਨੰਦ, ਡਾ. ਰਮੇਸ਼ ਅਨੰਦ, ਡਾ. ਵਸਿਸਥਾ, ਡਾ. ਅਭੀਜੋਤ ਪਰਮਾਰ, ਡਾ. ਰਿਪਨ ਮਿਗਲਾਨੀ, ਡਾ. ਅੰਕਿਤ, ਡਾ. ਅਸੀਮ ਗੁੰਬਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ 'ਕਾਵਿਲੋਕ ਪੁਰਸਕਾਰ-2026' ਨਾਲ ਸਨਮਾਨਿਤ ਹੋਣਗੇ ਉੱਘੇ ਕਵੀ ਅਮਰਜੀਤ ਕੌਂਕੇ <br/> ਅਗਲੀ ਖ਼ਬਰ 'ਦ ਗੁਰੂਕੁਲ' ਸਕੂਲ 'ਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।