22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ 'ਚ ਸਮਾਗਮ ਕਰਵਾਇਆ <br/>

ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੀਰਤੀ ਕਾਂਤ ਕਲਿਆਣ, ਸ਼੍ਰੀਮਤੀ ਸੋਨਿਕਾ ਦਾਨੀਆ, ਡਾ.ਦਿਨੇਸ਼ ਅਰੋੜਾ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 30-01-2026
ਜਲੰਧਰ, 29 ਜਨਵਰੀ (ਸ਼ਿਵ)- ਪੰਜਾਬ ਸਰਕਾਰ ਦੇ ਯੁਵਾ ਸੇਵਾਵਾਂ ਵਿਭਾਗ ਜਲੰਧਰ ਤੇ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਭਾਰਤ ਜਲੰਧਰ ਅਤੇ ਡਿਪਟੀ ਡਾਇਰੈਕਟਰ ਕਮ ਡੀ.ਵਾਈ.ਓ., ਸ਼੍ਰੀ ਰਸ਼ਮੀਤ ਕੌਰ ਦੇ ਦਿਸ਼ਾ ਨਿਰਦੇਸ਼ ਬਾਬਾ ਜੀਵਨ ਸਿੰਘ ਜੀ ਵੈੱਲਫੇਅਰ ਯੂਥ ਕਲੱਬ ਵੱਲੋਂ ਡੀ.ਏ.ਵੀ. ਕਾਲਜ ਵਿਖੇ ਇੱਕ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਤਸਵੀਰ 'ਤੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਮੁੱਖ ਬੁਲਾਰੇ ਡਾ. ਦਿਨੇਸ਼ ਅਰੋੜਾ ਨੇ ਉਨ੍ਹਾਂ ਦੇ ਡੂੰਘਾਈ ਨਾਲ ਖੋਜ ਕੀਤੇ ਭਾਸ਼ਣ ਵਿਚ ਨੇਤਾ ਜੀ ਦੀ ਜੀਵਨ ਯਾਤਰਾ, ਉਨ੍ਹਾਂ ਦੇ ਇਨਕਲਾਬੀ ਕੰਮਾਂ ਤੇ ਉਨ੍ਹਾਂ ਦੀ ਸਥਾਈ ਸਮਕਾਲੀ ਪ੍ਰਸੰਗਿਕਤਾ ਦਾ ਵਿਸਥਾਰ ਨਾਲ ਵਰਣਨ ਕੀਤਾ | ਇਸ ਮੌਕੇ ਡਾ. ਰਾਜੀਵ ਕੁੰਵਰ, ਅੰਮਿ੍ਤ ਪਾਲ ਸਿੰਘ, ਅਭਿਜੀਤ ਕੁਮਾਰ, ਨਵਜੀਤ ਸ਼ਰਮਾ, ਡਾ. ਸ਼ਰਦ ਮਨੋਚਾ, ਕੁਲਦੀਪ ਕੁੱਲਰ, ਕਮਲਜੀਤ ਸਿੰਘ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਜਲੰਧਰ ਪ੍ਰੀਮੀਅਰ ਲੀਗ ਸ਼ਤਰੰਜ ਟੂਰਨਾਮੈਂਟ ਦਾ ਉਦਘਾਟਨ <br/> ਅਗਲੀ ਖ਼ਬਰ ਸਪੈਸ਼ਲ ਸੈੱਲ ਦੀ ਟੀਮ ਨੇ ਨਾਜਾਇਜ਼ ਹਥਿਆਰ ਕੀਤੇ ਬਰਾਮਦ, 1 ਨਾਮਜ਼ਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।