23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਸਮਿਤਾ ਮਹਿਲਾ ਖੋ-ਖੋ ਲੀਗ ’ਚ ਕੰਨਿਆ ਸਕੂਲ ਗਾਂਧੀ ਨਗਰ ਜੂਨੀਅਰ ਵਰਗ ’ਚ ਜੇਤੂ

ਜਲੰਧਰ, 22 ਸਤੰਬਰ (ਡਾ. ਜਤਿੰਦਰ ਸਾਬੀ)-ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਖੇਲੋ ਇੰਡੀਆ ਦੇ ਬੈਨਰ ਹੇਠ ਅਸਮਿਤਾ ਖੋ-ਖੋ ਲੀਗ ਦੇ ਮੁਕਾਬਲੇ ਲੜਕੀਆਂ ਤੇ ਔਰਤਾਂ ਲਈ ਪੂਰੇ ਭਾਰਤ ’ਚ ਕਰਵਾਏ ਜਾ ਰਹੇ ਹਨ।

ਅਜੀਤ ਡੈਸਕ 23-09-2026
ਜਲੰਧਰ, 22 ਸਤੰਬਰ (ਡਾ. ਜਤਿੰਦਰ ਸਾਬੀ)-ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਖੇਲੋ ਇੰਡੀਆ ਦੇ ਬੈਨਰ ਹੇਠ ਅਸਮਿਤਾ ਖੋ-ਖੋ ਲੀਗ ਦੇ ਮੁਕਾਬਲੇ ਲੜਕੀਆਂ ਤੇ ਔਰਤਾਂ ਲਈ ਪੂਰੇ ਭਾਰਤ ’ਚ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਵਲੋਂ ਵੀ ਇੱਕ ਦਿਨਾਂ ਅਸਮਿਤਾ ਖੋ-ਖੋ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਸੈਂਟ ਥੌਮਸ ਸਕੂਲ ਸੂਰਾਨੂਸੀ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਮੈਡਮ ਰਿੰਪੀ ਪ੍ਰਭਾਕਰ ਕੌਂਸਲਰ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਤੇ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਤੇ ਉਨਾਂ ਦੇ ਨਾਲ ਭਗਵੰਤ ਪ੍ਰਭਾਕਰ ਸਾਬਕਾ ਕੌਂਸਲਰ ਤੇ ਨਵੀਨ ਸ਼ੋਰੀ, ਵੱਖ-ਵੱਖ ਯੂਨਾਇਟਡ ਕ੍ਰਿਸਚੀਅਨ ਸੰਸਥਾਵਾਂ ਦੇ ਪ੍ਰਿੰਸੀਪਲ ਮਿਸਟਰ ਸਵੈਨ, ਸ਼੍ਰੀਮਤੀ ਨਸਰੀਨ, ਸ੍ਰੀ ਦਿਨੇਸ਼ ਕੁਮਾਰ, ਡਾਕਟਰ ਅਨੂੰ ਸਿਫਾਲੀ, ਕੋਆਰਡੀਨੇਟਰ ਨਿਸ਼ਾਨ ਮਸੀਹ ਅਤੇ ਰੈਫਰੈਂਡ ਐਸ. ਐਸ. ਗੈਮਲ ਮੌਜੂਦ ਸਨ। ਉਦਘਾਟਨੀ ਸਮਾਰੋਹ ਸਮੇਂ ਮੈਡਮ ਅਲਕਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਬਹੁਤ ਹੀ ਰੋਮਾਂਚਿਕ ਮੁਕਾਬਲਿਆਂ ਦੌਰਾਨ ਖਿਡਾਰਨਾਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਬਿੰਦਰ ਪਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਜੂਨੀਅਰ ਵਰਗ ਲੜਕੀਆਂ ਦੀਆਂ ਅੱਠ ਟੀਮਾਂ ਅਤੇ ਸੀਨੀਅਰ ਵਰਗ ਵਿੱਚ ਤਿੰਨ ਅਤੇ ਕੁੱਲ 11 ਟੀਮਾਂ ਨੇ ਭਾਗ ਲਿਆ। ਉਨ੍ਹਾਂ ਨੇ ਅੰਤਿਮ ਨਤੀਜੇ ਬਾਰੇ ਦੱਸਿਆ ਕਿ ਜੂਨੀਅਰ ਵਰਗ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਗਾਂਧੀ ਨਗਰ ਜੇਤੂ ਅਤੇ ਐਮ.ਜੀ.ਐਨ. ਸਕੂਲ ਆਦਰਸ਼ ਨਗਰ ਉਪ ਜੇਤੂ ਰਹੇ। ਤੀਸਰੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਅਤੇ ਹੈਲਪਿੰਗ ਹੈਂਡ ਸਪੋਰਟਸ ਵੈਲਫੇਅਰ ਸੁਸਾਇਟੀ ਸੂਰਾਨੂਸੀ ਦੀਆਂ ਟੀਮਾਂ ਰਹੀਆਂ। ਸੀਨੀਅਰ ਵਰਗ ਵਿੱਚ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਦੀ ਟੀਮ ਜੇਤੂ ਅਤੇ ਪ੍ਰੇਮ ਚੰਦ ਮਰਕੰਡਾ ਐਸ.ਡੀ. ਕਾਲਜ ਜਲੰਧਰ ਦੀ ਟੀਮ ਉਪ-ਜੇਤੂ ਰਹੀ। ਤੀਸਰਾ ਸਥਾਨ ਹੈਲਪਿੰਗ ਹੈਂਡ ਵੈਲਫੇਅਰ ਸੋਸਾਇਟੀ ਸੂਰਾਨਾਸੀ ਦੀ ਟੀਮ ਨੇ ਪ੍ਰਾਪਤ ਕੀਤਾ। ਮੁਕਾਬਲਿਆਂ ਦੌਰਾਨ ਇੱਕ ਮੈਚ ਵਿੱਚ ਟੀਮਾਂ ਨਾਲ ਜਾਣ ਪਹਿਚਾਣ ਕਰਨ ਲਈ ਅਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਅਮਨ ਕੌਂਡਲ ਜਿਲਾ ਸਪੋਰਟਸ ਕੋਆਰਡੀਨੇਟਰ ਜਲੰਧਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਦੇ ਨਾਲ ਰਮਨ ਮਹਿਰਾ ਪੀ.ਟੀ.ਆਈ.ਨੇ ਵੀ ਸਮੂਲੀਅਤ ਕੀਤੀ। ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸੈਂਟ ਥੌਮਸ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਨੂ ਸਿ਼ਫਾਲੀ ਨੇ ਟੀਮਾਂ ਨੂੰ ਮੈਡਲ, ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੌਰਵ ਰਾਜ ਉਪ ਪ੍ਰਧਾਨ ਜਲੰਧਰ ਗੁਰਚਰਨ ਸਿੰਘ ਹਲਕਾ ਇੰਚਾਰਜ ਐਜੂਕੇਸ਼ਨ ਵਿੰਗ ਆਦਮਪੁਰ, ਨਿਰਮਲ ਸੈਣੀ, ਅਸ਼ਵਨੀ ਕੁਮਾਰ, ਰਾਜਨ ਕੁਮਾਰ ਸਟੇਟ ਅਫਸਰ, ਸੁਰੇਸ਼ ਕੁਮਾਰ ਅਤੇ ਜੈਕਬ ਭੱਟੀ ਆਦੀ ਮੌਜੂਦ ਸਨ। ਸਮਾਪਤੀ ਸਮਾਰੋਹ ਸਮੇਂ ਸਟੇਜ ਸੰਚਾਲਨ ਦੀ ਭੂਮਿਕਾ ਲੈਕਚਰਾਰ ਰਘਵਿੰਦਰ ਭਾਟੀਆ ਨੇ ਨਿਭਾਈ।
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਪਹਿਲ ਕਦਮੀਆਂ ਨੂੰ ਘਰ-ਘਰ ਪਹੁੰਚਾਉਣ ਦੀ ਮੁਹਿੰਮ ਦੀ ਜਮਸ਼ੇਰ ਖਾਸ ਤੋਂ... ਅਗਲੀ ਖ਼ਬਰ ਮਾਲਕਾ ਹਾਂਡਾ ਨੇ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।