23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਾਲਕਾ ਹਾਂਡਾ ਨੇ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ

ਜਲੰਧਰ, 22 ਸਤੰਬਰ (ਡਾ. ਜਤਿੰਦਰ ਸਾਬੀ)-ਦਿ੍ੜ ਇਰਾਦੇ, ਲਗਨ ਅਤੇ ਲਗਾਤਾਰ ਮਿਹਨਤ ਦੇ ਦਮ ’ਤੇ ਸ਼ਤਰੰਜ ਖਿਡਾਰਨ ਮਾਲਕਾ ਹਾਂਡਾ ਨੇ ਇਕ ਵਾਰ ਫਿਰ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।

ਨਵੀਂ ਦਿੱਲੀ ਵਿਖੇ 27ਵੀਂ ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ਼ ਦ ਡੈਫ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਮਾਲਕਾ ਹਾਂਡਾ। ਤਸਵੀਰ : ਮੁਨੀਸ਼ 23-09-2026
ਜਲੰਧਰ, 22 ਸਤੰਬਰ (ਡਾ. ਜਤਿੰਦਰ ਸਾਬੀ)-ਦਿ੍ੜ ਇਰਾਦੇ, ਲਗਨ ਅਤੇ ਲਗਾਤਾਰ ਮਿਹਨਤ ਦੇ ਦਮ ’ਤੇ ਸ਼ਤਰੰਜ ਖਿਡਾਰਨ ਮਾਲਕਾ ਹਾਂਡਾ ਨੇ ਇਕ ਵਾਰ ਫਿਰ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਨਵੀਂ ਦਿੱਲੀ ਦੇ ਕਰਨੈਲ ਸਿੰਘ ਸਟੇਡੀਅਮ ਵਿਖੇ ਹੋਈ 27ਵੀਂ ਨੈਸ਼ਨਲ ਚੈੱਸ ਚੈਂਪੀਅਨਸ਼ਿਪ ਆਫ਼ ਦ ਡੈਫ ਵਿਚ ਮਾਲਕਾ ਹਾਂਡਾ ਨੇ ਸੋਨ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਦਾ ਆਯੋਜਨ ਸਪੋਰਟਸ ਕੌਂਸਲ ਆਫ਼ ਦ ਡੈਫ ਵਲੋਂ ਕੀਤਾ ਗਿਆ, ਜਦਕਿ ਮੇਜ਼ਬਾਨ ਸਪੋਰਟਸ ਐਸੋਸੀਏਸ਼ਨ ਆਫ਼ ਦਿੱਲੀ ਰਹੀ । ਮਾਲਕਾ ਦੀ ਕਾਮਯਾਬੀ ਸਿਰਫ਼ ਇੱਕ ਤਮਗਾ ਜਿੱਤਣ ਦੀ ਕਹਾਣੀ ਨਹੀਂ, ਸਗੋਂ ਇਹ ਹੌਸਲੇ, ਅਨੁਸ਼ਾਸਨ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਲਗਾਤਾਰ ਮਿਹਨਤ ਦੀ ਪ੍ਰੇਰਣਾਦਾਇਕ ਮਿਸਾਲ ਹੈ। ਮਾਲਕਾ ਹਾਂਡਾ ਵਰਗੀਆਂ ਖਿਡਾਰਨਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਖੇਡ ਵਿੱਚ ਸਭ ਤੋਂ ਵੱਡੀ ਤਾਕਤ ਸਰੀਰਕ ਨਹੀਂ, ਸਗੋਂ ਹੌਸਲੇ, ਮਿਹਨਤ ਅਤੇ ਵਿਸ਼ਵਾਸ ਦੀ ਹੁੰਦੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨ ਖਿਡਾਰੀਆਂ, ਖਾਸ ਕਰਕੇ ਦਿਵਿਆਂਗ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਪਿਛਲੀ ਖ਼ਬਰ ਅਸਮਿਤਾ ਮਹਿਲਾ ਖੋ-ਖੋ ਲੀਗ ’ਚ ਕੰਨਿਆ ਸਕੂਲ ਗਾਂਧੀ ਨਗਰ ਜੂਨੀਅਰ ਵਰਗ ’ਚ ਜੇਤੂ ਅਗਲੀ ਖ਼ਬਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਟੀ.ਬੀ. ਮਰੀਜ਼ਾਂ ਨੂੰ 85 ਨਿਊਟਰੀਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।