23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਪੈਸ਼ਲ ਸੈੱਲ ਦੀ ਟੀਮ ਨੇ ਨਾਜਾਇਜ਼ ਹਥਿਆਰ ਕੀਤੇ ਬਰਾਮਦ, 1 ਨਾਮਜ਼ਦ <br/>

ਅਜੀਤ ਡੈਸਕ 30-01-2026
ਜਲੰਧਰ, 29 ਜਨਵਰੀ (ਸ਼ੈਲੀ) - ਕਮਿਸ਼ਨਰੇਟ ਪੁਲਿਸ ਦੀ ਸਪੈਸ਼ਲ ਸੈੱਲ ਨੇ ਬੀਤੀ 24 ਜਨਵਰੀ ਨੂੰ ਐਸ.ਆਈ. ਮਨਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਕਾਰ, ਇੱਕ 32 ਬੋਰ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕਰ ਚਾਰ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਸੀ | ਦੋਸ਼ੀਆਂ ਦੀ ਪਛਾਣ ਯਾਕੂਬ ਅਲੀ ਪੁੱਤਰ ਸੈਫ ਦੀਨ, ਵਾਸੀ ਪਿੰਡ ਸ਼ੇਖ ਫਤਿਹ ਜੰਡਿਆਲਾ ਗੁਰੂ ਅੰਮਿ੍ਤਸਰ ਹਾਲ ਵਾਸੀ ਬਾਬਾ ਬਕਾਲਾ ਸਾਹਿਬ, ਸਿਪਾਹੀਆ ਪੁੱਤਰ ਮੁਹਮਦ ਬਸ਼ੀਰ ਵਾਸੀ ਪਿੰਡ ਠੱਠੀਆਂ ਵਡਾਲਾ ਕਲਾਂ ਅੰਮਿ੍ਤਸਰ, ਸੋਨੂੰ ਪੁੱਤਰ ਸ਼ੰਭੂ ਵਾਸੀ ਪਿੰਡ ਆਲਮਾਲਾ ਬਾਘਾ ਪੁਰਾਣਾ ਅੰਮਿ੍ਤਸਰ ਤੇ ਪਿੰਕੂ ਪੁੱਤਰ ਬਾਘ ਹੁਸੈਨ ਵਾਸੀ ਪਿੰਡ ਮਾੜੀ ਪੰਨੂਆਂ ਗੁਰਦਾਸਪੁਰ ਵਜੋਂ ਹੋਈ ਹੈ | ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਪੁਲਿਸ ਨੇ ਹੋਰ ਨਾਜਾਇਜ਼ ਹਥਿਆਰ ਬਰਾਮਦ ਕੀਤੇ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਾਂਚ ਤੇ ਪੁੱਛਗਿੱਛ ਦੌਰਾਨ, ਪੁਲਿਸ ਨੇ ਦੋਸ਼ੀ ਯਾਕੂਬ ਅਲੀ ਦੀ ਸੂਚਨਾ 'ਤੇ ਦੋ 32 ਬੋਰ ਪਿਸਤੌਲ, 30 ਜ਼ਿੰਦਾ ਕਾਰਤੂਸ, ਇੱਕ ਗਲੋਕ ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ | ਉਨ੍ਹਾਂ ਕਿਹਾ ਕਿ ਦੋਸ਼ੀ ਯਾਕੂਬ ਅਲੀ ਦੇ ਬਿਆਨਾਂ ਦੇ ਆਧਾਰ 'ਤੇ ਜੋਬਨ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਪਿੰਡ ਗੋਤ ਖੋਖਰ ਕਿਲ੍ਹਾ ਗੁਰਦਾਸਪੁਰ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜੋ ਇਸ ਸਮੇਂ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ |

ਪਿਛਲੀ ਖ਼ਬਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ 'ਚ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਫੁੱਟਬਾਲ ਚੈਂਪੀਅਨਸ਼ਿਪ ਲਈ ਲੜਕੀਆਂ ਦੀ ਟੀਮ ਦੇ ਚੋਣ ਟਰਾਇਲ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।