ਜਲੰਧਰ, 29 ਜਨਵਰੀ (ਡਾ. ਜਤਿੰਦਰ ਸਾਬੀ) - ਪੰਜਾਬ ਫੁੱਟਬਾਲ ਚੈਂਪੀਅਨਸ਼ਿਪ ਲੜਕੀਆਂ 'ਚ ਹਿੱਸਾ ਲੈਣ ਵਾਲੀ ਜਲੰਧਰ ਟੀਮ ਦੇ ਚੋਣ ਟਰਾਇਲ ਜ਼ਿਲ੍ਹਾ ਜਲੰਧਰ ਫੁੱਟਬਾਲ ਐਸੋਸੀਏਸ਼ਨ ਵੱਲੋਂ ਜਲੰਧਰ ਫੁੱਟਬਾਲ ਟੀਮ ਲੜਕੀਆਂ ਦੇ ਅੰਡਰ 17 ਸਾਲ ਵਰਗ 'ਚ 30 ਜਨਵਰੀ ਨੂੰ ਸਵੇਰੇ 10.30 ਵਜੇ ਪਿਮਸ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ਡੀ.ਐਫ.ਏ. ਦੇ ਪ੍ਰਧਾਨ ਇੰਦਰਜੀਤ ਸਿੰਘ ਤੇ ਜਨਰਲ ਸਕੱਤਰ ਵਿਜੇ ਕੁਮਾਰ ਵੈਸ਼ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ 'ਚ 2009, 2010 ਤੇ 2011 ਤੱਕ ਪੈਦਾ ਹੋਈਆਂ ਲੜਕੀਆਂ ਹਿੱਸਾ ਲੈ ਸਕਦੀਆਂ ਹਨ ਤੇ ਉਹ ਆਪਣੇ ਨਾਲ ਜਨਮ ਮਿਤੀ ਦਾ ਅਸਲ ਸਰਟੀਫਿਕੇਟ ਤੇ ਆਧਾਰ ਕਾਰਡ ਨਾਲ ਲੈ ਕੇ ਚੋਣ ਕਮੇਟੀ ਕੋਲ ਸਮੇਂ ਸਿਰ ਰਿਪੋਰਟ ਕਰਨ | ਚੁਣੀਆਂ ਗਈਆਂ ਖਿਡਾਰਨਾਂ ਦਾ ਕੋਚਿੰਗ ਕੈਂਪ ਵੀ ਲਗਾਇਆ ਜਾਵੇਗਾ ਤੇ ਇਸ ਤੋਂ ਬਾਦ ਟੀਮ ਦੀ ਫਾਈਨਲ ਚੋਣ ਕੀਤੀ ਜਾਵੇਗੀ ਤੇ ਜੋ ਜ਼ਿਲ੍ਹਾ ਜਲੰਧਰ ਦੀ ਟੀਮ 5 ਤੋਂ 8 ਫਰਵਰੀ ਤੱਕ ਫ਼ਿਰੋਜ਼ਪੁਰ ਵਿਖੇ ਹੋਣ ਵਾਲੀ ਪੰਜਾਬ ਰਾਜ ਜੂਨੀਅਰ ਫੁੱਟਬਾਲ (ਲੜਕੀਆਂ) ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ |