23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚੰਦ ਫਤਿਹਪੁਰੀ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ’ਚ ਲੋਕ ਪਹੁੰਚੇ

ਜਲੰਧਰ, 22 ਸਤੰਬਰ (ਐੱਮ. ਐੱਸ.

ਮੀਟਿੰਗ ’ਚ ਕ੍ਰਿਸ਼ਨ ਦੇਵ ਭੰਡਾਰੀ ਤੇ ਹੋਰ। ਤਸਵੀਰ. ਜੀ. ਪੀ. ਸਿੰਘ 23-09-2026
ਜਲੰਧਰ, 22 ਸਤੰਬਰ (ਐੱਮ. ਐੱਸ. ਲੋਹੀਆ)-ਕਿਰਤੀ ਵਰਗ ਤੇ ਖੱਬੀਆਂ ਧਿਰਾਂ ਦੇ ਬੁਲਾਰੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ, ਜੋ ਕਿ 20 ਸਤੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਨ੍ਹਾਂ ਦਾ ਜਲੰਧਰ ਸ਼ਹਿਰ ਦੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਹੋਇਆ। ਉਨ੍ਹਾਂ ਦੀ ਧੀ ਰਚਨਾ ਬਰਾੜ, ਪੁੱਤਰ ਸੁਮੇਲ ਬਰਾੜ ਤੇ ਪ੍ਰਿੰਸ ਬਰਾੜ ਨੇ ਚਿਖਾ ਨੂੰ ਅਗਨੀ ਦਿਖਾਈ। ਅਗਨ ਭੇਟ ਕਰਨ ਦੀ ਰਸਮ ਮੌਕੇ ਉਨ੍ਹਾਂ ਦਾ ਭਤੀਜਾ ਗੁਰਜੀਤ ਸਿੰਘ, ਸੁਖਜੀਤ ਸਿੰਘ ਤੇ ਜਤਿੰਦਰ ਸਿੰਘ ਵੀ ਨਾਲ ਰਹੇ। ਚੰਦ ਫਤਿਹਪੁਰੀ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ’ਚ ਰਾਜਨਿਤਿਕ, ਸਮਾਜਿਕ, ਕਿਰਤੀ ਅਤੇ ਕਿਸਾਨ ਆਗੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਚੰਦ ਫਤਿਹਪੁਰੀ ਦੇ ਮਾਨ ਇਨਕਲੇਵ ਸਥਿਤ ਘਰ ਵਿਖੇ ਜ਼ਿਲ੍ਹਾ ਸੀ.ਪੀ.ਆਈ. ਵਲੋਂ ਰਸ਼ਪਾਲ ਕੈਲੇ, ਪਰਮਜੀਤ ਸਿੰਘ ਸਮਰਾਏ ਅਤੇ ਵੀਰ ਸਿੰਘ ਨੇ ਉਨ੍ਹਾਂ ਦੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾਇਆ ਉਪਰੰਤ ਉਨ੍ਹਾਂ ਦੀ ਦੇਹ ਨੂੰ ‘ਨਵਾਂ ਜ਼ਮਾਨਾ’ ਵਿਖੇ ਲਿਆ ਕੇ ਖੁਲ੍ਹੇ ਦਰਸ਼ਨਾਂ ਲਈ ਰੱਖਿਆ ਗਿਆ। ਇੱਥੇ ‘ਨਵਾਂ ਜ਼ਮਾਨਾ’ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਵਲੋਂ ਦੇਹ ਨੂੰ ਰੀਥ (ਪੁਸ਼ਪਾਂਜਲੀ) ਅਰਪਿਤ ਕੀਤੀ ਗਈ। ਇਸ ਮੌਕੇ ‘ਅਜੀਤ’ ਪ੍ਰਕਾਸ਼ਨ ਸਮੂਹ ਵਲੋਂ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਤੇ ਪਰਮਜੀਤ ਸਿੰਘ ਵਿਰਕ ਵਲੋਂ ਦੁਸ਼ਾਲਾ ਅਰਪਿਤ ਕੀਤਾ ਗਿਆ। ਇਸ ਮੌਕੇ ਰਸ਼ਪਾਲ ਸਿੰਘ ਬੜਾ ਪਿੰਡ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਤਿੰਦਰ ਪਨੂੰ, ਨਿਰਮਲ ਸਿੰਘ ਧਾਲੀਵਾਲ, ਬੰਤ ਸਿੰਘ ਬਰਾੜ, ਹਰਦੇਵ ਸਿੰਘ ਅਰਸ਼ੀ, ਗੁਰਮੀਤ ਸਿੰਘ, ਹਰਭਜਨ ਸਿੰਘ ਅੰਮ੍ਰਿਤਸਰ, ਨਰ ਿੰਦਰ ਕੌਰ ਸੋਹਲ, ਐਡਵੋਕੇਟ ਰਜਿੰਦਰ ਸਿੰਘ ਰਾਣਾ. ਗਿਆਨ ਸਿੰਘ, ਚਰੰਜੀ ਲਾਲ, ਰਮੇਸ਼ ਰਤਨ, ਅਮੋਲਕ ਸਿੰਘ, ਮੰਗਤ ਰਾਮ ਪਾਸਲਾ, ਪ੍ਰਗਟ ਸਿੰਘ ਜਾਮਾਰਾਏ, ਸੂਰਤ ਸਿੰਘ ਧਰਮਕੋਟ, ਚਮਕੌਰ ਸਿੰਘ ਲੁਧਿਆਣਾ, ਦੇਵੀ ਕੁਮਾਰੀ ਸਰਹਾਲੀ ਕਲਾਂ, ਰਜਿੰਦਰਪਾਲ ਕੌਰ, ਰਾਜੇਸ਼ ਥਾਪਾ, ਬਲਬੀਰ ਪਰਵਾਨਾ, ਹਰਬੰਸ ਸਿੰਘ ਚੰਦੀ, ਬਲਵਿੰਦਰ ਸਿੰਘ ਜੰਮੂ, ਸੁਖਚੈਨ ਸਿੰਘ ਝਬਾਲ, ਪ੍ਰਿੰਸੀਪਲ ਨਵਜੋਤ ਕੌਰ, ਮਹਿੰਦਰ ਘੋੜਬਾਹੀ, ਸ਼ਾਇਰ ਜਗੀਰ ਜੋਸਨ, ਤੀਰਥ ਸਿੰਘ ਬਾਸੀ, ਸੀਨੀਅਰ ਪੱਤਰਕਾਰ ਓਮ ਪ੍ਰਕਾਸ਼ ਖੇਮਕਰਨੀ, ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਸੂਬਾ ਕਮੇਟੀ ਵਲੋਂ ਸੁਮੀਤ ਸਿੰਘ ਅੰਮ੍ਰਿਤਸਰ ਤੇ ਸੁਖਵਿੰਦਰ ਬਾਗਪੁਰ, ਸੀਨੀਅਰ ਪੱਤਰਕਾਰ ਲਾਭ ਸਿੰਘ ਸਿੱਧੂ, ਪ੍ਰੈੱਸ ਕਲੱਬ ਬਠਿੰਡਾ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ, ਪੱਤਰਕਾਰ ਨਰਿੰਦਰ ਸੋਨੀਆ, ਪਰਵਿੰਦਰ ਜੀਤ ਸਿੰਘ, ਬਲਦੇਵ ਸਿੰਘ ਨੂਰਪੁਰੀ, ਸੇਵਾ ਮੁਕਤ ਪ੍ਰਿੰਸੀਪਲ ਵਿਜੇ ਕੁਮਾਰ, ਮਹਿੰਦਰ ਪਾਲ ਮੁਹਾਲੀ, ਪ੍ਰੋ. ਮਨਜੀਤ ਸਿੰਘ ਅਣਖੀ, ਪ੍ਰੋ. ਲਖਵੀਰ ਸਿੰਘ, ਅਸ਼ੋਕ ਕੁਮਾਰ, ਸੀਨੀਅਰ ਪੱਤਰਕਾਰ ਇਕਬਾਲ ਸਿੰਘ ਖਹਿਰਾ, ਜਤਿੰਦਰ ਪੰਮੀ ਅਤੇ ਹੋਰ ਹਾਜ਼ਰ ਸਨ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਚੰਦ ਫਤਿਹਪੁਰੀ ਦਾ ਸ਼ਰਧਾਂਜਲੀ ਸਮਾਗਮ 27 ਸਤੰਬਰ, ਦਿਨ ਐਤਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੇ ਭਾਈ ਜਵਾਲਾ ਸਿੰਘ ਹਾਲ ਵਿਚ ਹੋਵੇਗਾ।
ਪਿਛਲੀ ਖ਼ਬਰ 28 ਲੱਖ ਦੀ ਲਾਗਤ ਨਾਲ ਬਣਨਗੀਆਂ ਚਹਾਰ ਬਾਗ਼ ਦੀਆਂ ਗਲੀਆਂ ਰਜਿੰਦਰ ਬੇਰੀ, ਉਮਾ ਬੇਰੀ ਵਲੋਂ ਕੀਤਾ ਗਿਆ ਕੰਮ ਦਾ ਉਦਘਾਟਨ ਅਗਲੀ ਖ਼ਬਰ ਐਲ.ਪੀ.ਯੂ. ਦੇ 58 ਭਾਰਤੀ ਅਥਲੀਟ ਆਈਚੀ-ਨਾਗੋਆ ਏਸ਼ੀਅਨ ਖੇਡਾਂ ’ਚ ਭਾਰਤ ਦੀ ਕਰ ਰਹੇ ਨੁਮਾਇੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।