27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮਿਲਡਿਊਰਾ 'ਚ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਇਆ ਚੌਥਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ <br/>

ਅਜੀਤ ਡੈਸਕ 15-04-2026
ਐਡੀਲੇਡ, 1 4 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਨੇੜੇ ਮਿਲਡਿਊਰਾ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵਲੋਂ ਚੌਥਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਦੌਰਾਨ ਕਬੱਡੀ ਦੇ ਨਾਲ-ਨਾਲ ਕਿ੍ਕਟ, ਵਾਲੀਬਾਲ, ਖੋ-ਖੋ, ਰੱਸਾ-ਕਸ਼ੀ, ਬੱਚਿਆਂ ਦੀ ਕੁਸ਼ਤੀ, ਕੋਟਲਾ ਛਪਾਕੀ ਅਤੇ ਕੁਰਸੀ ਦੌੜ ਵਰਗੀਆਂ ਵੱਖ-ਵੱਖ ਖੇਡਾਂ ਵੀ ਕਰਵਾਈਆਂ ਗਈਆਂ | ਇਸ ਮੌਕੇ ਅੰਡਰ-16, ਅੰਡਰ-18 ਅਤੇ ਅੰਡਰ-22 ਵਰਗ ਦੇ ਕਬੱਡੀ ਦੇ ਮੈਚ ਵੀ ਕਰਵਾਏ ਗਏ | ਅੰਡਰ-16 'ਚ ਬਾਜ ਕਬੱਡੀ ਕਲੱਬ ਮੈਲਬੌਰਨ ਪਹਿਲੇ ਸਥਾਨ 'ਤੇ ਰਿਹਾ, ਜਦਕਿ ਰਿਵਰਲੈਂਡ ਪੰਜਾਬੀ ਸਪੋਰਟਸ ਕਲੱਬ ਦੂਜੇ ਨੰਬਰ 'ਤੇ ਰਿਹਾ | ਅੰਡਰ-18 'ਚ ਆਜ਼ਾਦ ਕਬੱਡੀ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਿਵਰਲੈਂਡ ਪੰਜਾਬੀ ਸਪੋਰਟਸ ਕਲੱਬ ਦੂਜੇ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਅੰਡਰ-22 'ਚ ਆਜ਼ਾਦ ਕਬੱਡੀ ਕਲੱਬ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਿਡਨੀ ਯੂਥ ਕਲੱਬ ਦੂਜੇ ਨੰਬਰ 'ਤੇ ਰਿਹਾ | ਅੰਡਰ-18 ਦਾ ਸਰਬੋਤਮ ਧਾਵੀ ਹੁਸੈਨ ਸੰਧੂ ਤੇ ਸਰਬੋਤਮ ਜਾਫੀ ਅਰਬ ਭਗਤ ਅਤੇ ਗੁਰਪ੍ਰਤਾਪ ਧਾਲੀਵਾਲ ਨੂੰ ਐਲਾਨਿਆ ਗਿਆ | ਹੋਰ ਵਰਗਾਂ 'ਚ ਮਾਨਵ ਨੂੰ ਸਰਬੋਤਮ ਧਾਵੀ ਅਤੇ ਗੁਰਨੂਰ ਸਿੰਘ ਨੂੰ ਸਰਬੋਤਮ ਜਾਫੀ ਐਲਾਨਿਆ ਗਿਆ | ਮੈਚਾਂ ਦੀ ਕੁਮੈਂਟਰੀ ਗੱਗੀ ਮਾਨ, ਜਗਰੂਪ ਬੁੱਟਰ ਅਤੇ ਰਵਿੰਦਰ ਸਿੰਘ ਸਰਾਭਾ ਵਲੋਂ ਬੜੇ ਜੋਸ਼ੀਲੇ ਅੰਦਾਜ਼ 'ਚ ਕੀਤੀ ਗਈ, ਜਿਸ ਨਾਲ ਦਰਸ਼ਕਾਂ 'ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਗਰੇਵਾਲ ਭਰਾਵਾਂ (ਚੱਕੀ ਆਟਾ) ਵਲੋਂ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਬਦਾਮ ਅਤੇ ਨਗਦ ਰਕਮ ਦੇ ਕੇ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੌਰਾਨ ਵੱਡੀ ਗਿਣਤੀ 'ਚ ਦਰਸ਼ਕਾਂ ਨੇ ਹਾਜ਼ਰੀ ਭਰੀ ਅਤੇ ਖੇਡਾਂ ਦਾ ਅਨੰਦ ਮਾਣਿਆ | ਅੰਤ 'ਚ ਕਲੱਬ ਦੀ ਪ੍ਰਬੰਧਕ ਕਮੇਟੀ ਵਲੋਂ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਮਨਜਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਗਰੇਵਾਲ, ਹਰਮੇਸ਼ ਸਿੰਘ ਰੋਡਾ, ਦਲਵਿੰਦਰ ਸਿੰਘ ਚੈਰੀ ਗਰੇਵਾਲ, ਸਤਵਿੰਦਰਜੀਤ ਸਿੰਘ ਗਿੱਲ ਸਮੇਤ ਹੋਰ ਸਨਮਾਨਯੋਗ ਸ਼ਖਸੀਅਤਾਂ ਅਤੇ ਸਪਾਂਸਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਅੰਤ 'ਚ ਕਮੇਟੀ ਵਲੋਂ ਦਰਸ਼ਕਾਂ, ਵਲੰਟੀਅਰਾਂ ਅਤੇ ਸਪਾਂਸਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਆਸਟ੍ਰੇਲੀਆ ਨੂੰ ਮਿਲੀ ਪਹਿਲੀ ਮਹਿਲਾ ਫ਼ੌਜ ਮੁਖੀ ਅਗਲੀ ਖ਼ਬਰ ਕਰੂਜ ਸ਼ਿੱਪ 'ਤੇ ਮਤਰੇਈ ਭੈਣ ਦੀ ਮੌਤ ਦੇ ਮਾਮਲੇ 'ਚ ਨਬਾਲਗ ਵਿਰੁੱਧ ਹੱਤਿਆ ਤੇ ਜਿਨਸੀ ਸੋਸ਼ਣ ਦੇ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।