ਲੁਧਿਆਣਾ, 27 ਅਕਤੂਬਰ (ਰੂਪੇਸ਼ ਕੁਮਾਰ) - ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਹੈ ਕਿ ਐਸ.ਆਈ.ਆਰ. ਵਿਚ ਕਥਿਤ ਗੜਬੜੀ ਦੇ ਖ਼ਿਲਾਫ਼ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਕ ਨਵੰਬਰ ਨੂੰ ਵੋਟ ਚੋਰੀ ਖ਼ਿਲਾਫ਼ ਦਿੱਲੀ ਵਿਚ ਹੋਣ ਵਾਲੀ ਮਹਾਰੈਲੀ ਤੋਂ ਬਾਅਦ ਰਾਹੁਲ ਗਾਂਧੀ ਪੰਜਾਬ ਦੇ ਸੰਗਰੂਰ ਵਿਚ 4 ਨਵੰਬਰ ਨੂੰ ਵੋਟ ਚੋਰੀ ਸਣੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜਨ ਅੰਦੋਲਨ ਦੀ ਵੱਡੀ ਸ਼ੁਰੂਆਤ ਕਰਨਗੇ।
ਇਸ ਤੋਂ ਪਹਿਲਾਂ, ਕਾਂਗਰਸ ਪਾਰਟੀ ਵਲੋਂ ਵੋਟ ਚੋਰੀ ਖ਼ਿਲਾਫ਼ ਲੁਧਿਆਣਾ ਦੇ ਸਰਕਟ ਹਾਉਸ ਵਿਖੇ ਪਾਰਟੀ ਆਗੂਆਂ ਨਾਲ ਇਕ ਮੀਟਿੰਗ ਕੀਤੀ ਗਈ।
ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰਸ ਸੰਬੋਧਨ ਕਰਦੇ ਹੋਏ, ਸੀਨੀਅਰ ਕਾਂਗਰਸੀ ਆਗੂ ਰਵਿੰਦਰ ਦਲਵੀ ਅਤੇ ਅਮ੍ਰਿਤਾ ਧਵਨ ਨੇ ਦੋਸ਼ ਲਾਇਆ ਕਿ ਵੋਟ ਚੋਰੀ ਰਾਹੀਂ ਚੋਣ ਕਮਿਸ਼ਨ ਵਲੋਂ ਲੋਕਾਂ ਤੋਂ ਉਨ੍ਹਾਂ ਦੇ ਵੋਟ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਕਾਨੂੰਨ ਵਿਚ ਬਦਲਾਅ ਕਰਕੇ ਗਿਆਨੇਸ਼ ਕੁਮਾਰ ਨੂੰ ਦੇਸ਼ ਦਾ ਮੁੱਖ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਐਸ.ਆਈ.ਆਰ. ਰਾਹੀਂ ਕਥਿਤ ਤੌਰ 'ਤੇ ਵੋਟਰਾਂ ਦੇ ਨਾਮ ਸੂਚੀਆਂ ਤੋਂ ਕੱਟੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਵੋਟਰਾਂ ਦੇ ਹੱਕ ਵਿਚ ਇਹ ਲੜਾਈ ਕਾਂਗਰਸ ਪਾਰਟੀ ਜਾਰੀ ਰੱਖੇਗੀ। ਇਸ ਮੌਕੇ ਉਨ੍ਹਾਂ ਨੇ ਨਸ਼ੇ ਨੂੰ ਲੈ ਕੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਘੇਰਿਆ।
ਤਾਜ਼ਾ ਖ਼ਬਰਾਂ
Free
ਆਈ.ਆਰ ਵਿਚ ਕਥਿਤ ਗੜਬੜੀ ਖ਼ਿਲਾਫ਼ ਸੰਘਰਸ਼ ਜਾਰੀ ਰੱਖੇਗੀ ਕਾਂਗਰਸ - ਰਵਿੰਦਰ ਦਲਵੀ/ਅਮ੍ਰਿਤਾ ਧਵਨ
ਲੁਧਿਆਣਾ, 27 ਅਕਤੂਬਰ (ਰੂਪੇਸ਼ ਕੁਮਾਰ) - ਕਾਂਗਰਸ ਪਾਰਟੀ ਦੇ ਆਗੂਆਂ ਨੇ ਕਿਹਾ ਹੈ ਕਿ ਐਸ.ਆਈ.ਆਰ. ਵਿਚ ਕਥਿਤ ਗੜਬੜੀ ਦੇ ਖ਼ਿਲਾਫ਼ ਉਹ ਆਪਣਾ...
ਅਜੀਤ ਡੈਸਕ
27-10-2026