27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬੋਏਲੋ ਤੂਫ਼ਾਨ ਨੇ ਸਕਾਟਲੈਂਡ ’ ਚ ਮਚਾਈ ਤਬਾਹੀ - ਇਕ ਮੌਤ

ਗਲਾਸਗੋ, 26 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ’ਚ ਹਫ਼ਤੇ ਦੇ ਅਖ਼ੀਰ ਦੌਰਾਨ ਆਏ ਬੋਏਲੋ ਤੂਫ਼ਾਨ ਨੇ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰੀ ਛੱਲਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੁਝ ਇਲਾਕਿਆਂ ਵਿਚ ਹਵਾ ਦੇ ਝੱਖੜ 85 ਮੀਲ ਪ੍ਰਤੀ ਘੰਟਾ ਤੱਕ ਪਹੁੰਚੇ।

ਅਜੀਤ ਡੈਸਕ 27-10-2026
ਗਲਾਸਗੋ, 26 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ’ਚ ਹਫ਼ਤੇ ਦੇ ਅਖ਼ੀਰ ਦੌਰਾਨ ਆਏ ਬੋਏਲੋ ਤੂਫ਼ਾਨ ਨੇ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰੀ ਛੱਲਾਂ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕੁਝ ਇਲਾਕਿਆਂ ਵਿਚ ਹਵਾ ਦੇ ਝੱਖੜ 85 ਮੀਲ ਪ੍ਰਤੀ ਘੰਟਾ ਤੱਕ ਪਹੁੰਚੇ। ਦਰੱਖ਼ਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਅਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਰਿਪੋਰਟ ਲਿਖੇ ਜਾਣ ਤੱਕ ਸਕਾਟਲੈਂਡ ਵਿਚ 30 ਹਜ਼ਾਰ ਤੋਂ ਵੱਧ ਘਰ ਅਜੇ ਵੀ ਬਿਜਲੀ ਤੋਂ ਵਾਂਝੇ ਸਨ। ਮੁਰੰਮਤ ਟੀਮਾਂ ਵਲੋਂ ਸਪਲਾਈ ਬਹਾਲ ਕਰਨ ਦਾ ਕੰਮ ਜਾਰੀ ਹੈ। ਸਕਾਟਲੈਂਡ ਦੇ ਦੱਖਣੀ ਇਲਾਕੇ ਡਮਫ਼ਰੀਜ਼ ਐਂਡ ਗੈਲੋਵੇ ਦੇ ਕੈਸਲ ਡਗਲਸ ਨੇੜੇ ਮਿਡ ਕੈਲਟਨ ਵਿਖੇ ਦਰੱਖ਼ਤ ਡਿੱਗਣ ਨਾਲ 60 ਸਾਲਾ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਪਰਥ ਐਂਡ ਕਿਨਰੋਸ ਦੇ ਐਬਰਫੈਲਡੀ ਵਿਚ ਵੀ ਦਰੱਖ਼ਤ ਦੀ ਲਪੇਟ ਵਿਚ ਆਈਆਂ ਦੋ ਔਰਤਾਂ ਨੂੰ ਹਸਪਤਾਲ ਲਿਜਾਣਾ ਪਿਆ। ਵੈਸਟ ਲੋਥੀਅਨ ਦੇ ਬਾਥਗੇਟ ਵਿਚ ਬੀ708 ਲੋਅਰ ਬਾਥਵਿਲ ਰੋਡ ’ਤੇ ਤਿੰਨ ਕਾਰਾਂ ਦੀ ਟੱਕਰ ਵਿਚ 20 ਅਤੇ 84 ਸਾਲਾ ਦੋ ਚਾਲਕਾਂ ਦੀ ਮੌਤ ਹੋ ਗਈ, ਜਦਕਿ 19 ਸਾਲਾ ਯਾਤਰੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਹਾਦਸਾ ਤੂਫ਼ਾਨ ਦੌਰਾਨ ਵਾਪਰਿਆ, ਪਰ ਪੁਲਿਸ ਨੇ ਅਜੇ ਮੌਸਮ ਨੂੰ ਇਸ ਦਾ ਕਾਰਨ ਨਹੀਂ ਦੱਸਿਆ। ਤੂਫ਼ਾਨ ਕਾਰਨ ਰੇਲ, ਸੜਕ ਅਤੇ ਸਮੁੰਦਰੀ ਆਵਾਜਾਈ ਵਿਚ ਵੱਡਾ ਵਿਘਨ ਪਿਆ। ਮੌਸਮ ਵਿਭਾਗ ਨੇ ਮੰਗਲਵਾਰ ਲਈ ਮੁੜ ਤੇਜ਼ ਹਵਾਵਾਂ ਦੀਆਂ ਯੈਲੋ ਚੇਤਾਵਨੀਆਂ ਜਾਰੀ ਕੀਤੀਆਂ ਹਨ।
ਪਿਛਲੀ ਖ਼ਬਰ ਮੈਪਲ ਰਿੱਜ ’ ਚ 1 ਨਵੰਬਰ ਨੂੰ ਹੋਵੇਗੀ ਸਾਲਾਨਾ ‘ ਪੰਪਕਿਨ ਕਰਾਸ ’ ਸਾਈਕਲ ਦੌੜ ਅਗਲੀ ਖ਼ਬਰ ਜੌਹਨ ਸਵਿਨੀ ਵਲੋਂ ਅਹਿਮਦਾਬਾਦ ਦੀ ਵਿਜਈ ਭਾਰਤ ਫਾਊਂਡੇਸ਼ਨ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।