05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਲਾਸ ਵੇਗਾਸ ਦੇ ਇਕ ਹੋਟਲ 'ਚ ਮਾਂ ਤੇ ਧੀ ਦੀ ਹੱਤਿਆ

ਅਜੀਤ ਡੈਸਕ 20-02-2026
ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ)-ਲਾਸ ਵੇਗਾਸ ਦੇ ਇਕ ਹੋਟਲ 'ਚੋਂ 11 ਸਾਲਾ ਧੀ ਤੇ ਉਸ ਦੀ ਮਾਂ ਮਿ੍ਤਕ ਹਾਲਤ ਵਿਚ ਮਿਲੀਆਂ ਹਨ | ਉਨਾਂ ਦੀ ਮÏਤ ਗੋਲੀ ਲੱਗਣ ਨਾਲ ਹੋਈ ਹੈ | ਕਲਾਰਕ ਕਾਊਾਟੀ ਕੋਰੋਨਰ ਦੇ ਦਫਤਰ ਅਨੁਸਾਰ ਮਿ੍ਤਕ ਲੜਕੀ ਦੀ ਪਛਾਣ ਐਡੀਲਿਨ ਸਮਿਥ ਤੇ ਉਸ ਦੀ ਮਾਂ ਹੋਪ ਮੈਕਗੀਹਨ (34) ਵਜੋਂ ਹੋਈ ਹੈ | ਉਹ ਵੈਸਟ ਜਾਰਡਨ, ਉਟਾਹ ਦੀਆਂ ਵਸਨੀਕ ਸਨ | ਪੁਲਿਸ ਅਧਿਕਾਰੀ ਲੈਫਟੀਨੈਂਟ ਰਾਬਰਟ ਪ੍ਰਾਈਸ ਨੇ ਦੱਸਿਆ ਕਿ ਮਾਂ ਤੇ ਧੀ ਚੀਅਰਲੀਡਰ ਮੁਕਾਬਲੇ ਲਈ ਇਥੇ ਆਈਆਂ ਸਨ ਤੇ ਹੋਟਲ ਵਿਚ ਠਹਿਰੀਆਂ ਸਨ | ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ ਪਰੰਤੂ ਮÏਕੇ ਦੇ ਹਾਲਾਤ ਤੋਂ ਲੱਗਦਾ ਹੈ ਕਿ ਮਾਂ ਨੇ ਪਹਿਲਾਂ ਧੀ ਨੂੰ ਗੋਲੀ ਮਾਰੀ ਤੇ ਬਾਅਦ 'ਚ ਖੁਦ ਨੂੰ ਵੀ ਗੋਲੀ ਮਾਰੀ ਹੈ | ਮÏਕੇ ਤੋਂ ਇਕ ਪੱਤਰ ਵੀ ਬਰਾਮਦ ਹੋਇਆ ਹੈ ਜਿਸ ਦਾ ਵੇਰਵਾ ਪੁਲਿਸ ਨੇ ਜਾਰੀ ਨਹੀਂ ਕੀਤਾ ਹੈ |
ਪਿਛਲੀ ਖ਼ਬਰ ਮੈਲਬੌਰਨ 'ਚ ਭਾਰਤੀ ਦੇ ਘਰੋਂ ਗਹਿਣੇ ਚੋਰੀ ਅਗਲੀ ਖ਼ਬਰ ਟਰੰਪ ਵਲੋਂ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਚੀਨ ਨਾਲ ਵਿਚਾਰ ਕਰਨੀ ਖਤਰਨਾਕ-ਕਾਂਗਰਸ ਮੈਂਬਰ ਆਰ.ਓ.ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।