05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੁਪਰੀਮ ਕੋਰਟ ਵਲੋਂ ਕੇਂਦਰ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਪ੍ਰਸਤਾਵਿਤ ਨਵੀਂ ਲਾਇਬ੍ਰੇਰੀ ਦੇ ਪ੍ਰਬੰਧਾਂ 'ਤੇ ਚਿੰਤਾ ਪ੍ਰਗਟ

ਨਵੀਂ ਦਿੱਲੀ, 5 ਅਕਤੂਬਰ - ਸੁਪਰੀਮ ਕੋਰਟ ਨੇ ਕੇਂਦਰ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਪ੍ਰਸਤਾਵਿਤ ਨਵੀਂ ਲਾਇਬ੍ਰੇਰੀ ਦੇ ਪ੍ਰਬੰਧਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ, ਖ਼ਾਸ ਕਰਕੇ...

ਅਜੀਤ ਡੈਸਕ 05-10-2026

ਨਵੀਂ ਦਿੱਲੀ, 5 ਅਕਤੂਬਰ - ਸੁਪਰੀਮ ਕੋਰਟ ਨੇ ਕੇਂਦਰ ਦੇ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਪ੍ਰਸਤਾਵਿਤ ਨਵੀਂ ਲਾਇਬ੍ਰੇਰੀ ਦੇ ਪ੍ਰਬੰਧਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ, ਖ਼ਾਸ ਕਰਕੇ ਕਿਤਾਬਾਂ ਦੇ ਮੌਜੂਦਾ ਸੰਗ੍ਰਹਿ ਨੂੰ ਰੱਖਣ ਲਈ ਉਪਲਬਧ ਜਗ੍ਹਾ ਦੇ ਸੰਬੰਧ ਵਿਚ। ਅਦਾਲਤ ਨੇ ਨੋਟ ਕਿਹਾ ਕਿ ਲਗਭਗ ਦੋ ਲੱਖ ਕਿਤਾਬਾਂ ਲਾਇਬ੍ਰੇਰੀ 'ਚ ਪਈਆਂ ਹਨ।
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ 'ਸੈਂਟਰਲ ਵਿਸਟਾ' ਪ੍ਰੋਜੈਕਟ ਤਹਿਤ ਪ੍ਰਸਤਾਵਿਤ ਲਾਇਬ੍ਰੇਰੀ ਪ੍ਰਬੰਧਾਂ ਬਾਰੇ ਤਿੰਨ ਹਫ਼ਤਿਆਂ ਦੇ ਅੰਦਰ ਵਿਸਤ੍ਰਿਤ ਜਵਾਬ ਮੰਗਿਆ ਹੈ। ਅਦਾਲਤ ਨੇ ਇਸ ਮਾਮਲੇ ਵਿਚ ਸਹਾਇਤਾ ਲਈ ਸੀਨੀਅਰ ਵਕੀਲ ਹਰੀ ਪ੍ਰਿਆ ਪਦਮਨਾਭਨ ਨੂੰ ਵੀ ਨਿਯੁਕਤ ਕੀਤਾ ਹੈ।

ਪਿਛਲੀ ਖ਼ਬਰ ਕਥਿਤ ਨਫ਼ਰਤੀ ਭਾਸ਼ਣ ਮਾਮਲਾ: ਦਿੱਲੀ ਹਾਈ ਕੋਰਟ ਨੇ ਪਟੀਸ਼ਨਾਂ ਕੀਤੀਆਂ ਰੱਦ ਅਗਲੀ ਖ਼ਬਰ ਭਾਜਪਾ ਦਾ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ (2) 'ਆਪ' ਚ ਸ਼ਾਮਿਲ