ਐੱਸ. ਏ. ਐੱਸ. ਨਗਰ,18 ਨਵੰਬਰ (ਕਪਿਲ ਵਧਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 18 ਦਸੰਬਰ ਤੋਂ 6 ਜਨਵਰੀ ਤੱਕ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਹੈ। ਨਾਲ ਹੀ ਮਜੀਠੀਆ ਦੇ ਵਕੀਲ ਨੇ ਉਸ ਦੀ ਮੰਜ਼ਿਲ ਅਤੇ ਵੇਰਵੇ ਸੀਲਬੰਦ ਲਿਫ਼ਾਫ਼ੇ ਵਿਚ ਅਦਾਲਤ ਨੂੰ ਸੌਂਪੇ ਹਨ। ਦੱਸ ਦਈਏ ਕਿ ਅਰਜ਼ੀ ਵਿਚ ਭਾਰਤੀ ਸੰਵਿਧਾਨ ਦੀ ਧਾਰਾ 21 ਤਹਿਤ ਵਿਦੇਸ਼ ਜਾਣ ਦੇ ਹੱਕ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਮਜੀਠੀਆ ਨੇ ਟਰੈਵਲ ਡਿਟੇਲ ਗੁਪਤ ਰੱਖਣ ਲਈ ਇਸਤਗਾਸਾ ਪੱਖ ਤੋਂ ਹਲਫ਼ਨਾਮੇ ਦੀ ਮੰਗ ਕੀਤੀ ਹੈ। ਇਸ ਅਰਜ਼ੀ 'ਤੇ 19 ਨਵੰਬਰ ਨੂੰ ਸੁਣਵਾਈ ਹੋਵੇਗੀ।
ਤਾਜ਼ਾ ਖ਼ਬਰਾਂ
Free
ਬਿਕਰਮ ਸਿੰਘ ਮਜੀਠੀਆ ਨੇ ਵਿਦੇਸ਼ ਜਾਣ ਲਈ ਮੁਹਾਲੀ ਅਦਾਲਤ ਤੋਂ ਮੰਗੀ ਮਨਜ਼ੂਰੀ
ਐੱਸ. ਏ. ਐੱਸ. ਨਗਰ,18 ਨਵੰਬਰ (ਕਪਿਲ ਵਧਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...
ਅਜੀਤ ਡੈਸਕ
18-11-2026