ਮੈਲਬੌਰਨ, 19 ਫਰਵਰੀ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੌਰਨ ਦੇ ਦੱਖਣ-ਪੂਰਬ 'ਚ ਸਥਿਤ ਇਲਾਕੇ ਕਰੇਨਬਰਨ 'ਚ ਦਿਨ ਦਿਹਾੜੇ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਘਰੋਂ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਕ ਚੋਰ ਵੱਲੋਂ ਕਰੀਬ 57 ਹਜ਼ਾਰ ਡਾਲਰ ਕੀਮਤ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਗਏ | ਗਹਿਣਿਆਂ ਦੇ ਨਾਲ-ਨਾਲ ਬੈਂਕ ਕਾਰਡ ਤੇ ਕਾਰ ਦੀਆਂ ਚਾਬੀਆਂ ਵੀ ਚੋਰੀ ਕੀਤੀਆਂ ਗਈਆਂ | ਦੱਸਿਆ ਜਾ ਰਿਹਾ ਹੈ ਕਿ ਘਟਨਾ ਸਮੇਂ ਪਰਿਵਾਰ ਘਰ 'ਚ ਮÏਜੂਦ ਨਹੀਂ ਸੀ ਅਤੇ ਚੋਰ ਨੇ ਮÏਕਾ ਦੇਖ ਕੇ ਘਰ 'ਚ ਦਾਖਲ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ | ਪੁਲਿਸ ਵੱਲੋਂ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ, ਪਰ ਪੀੜਤ ਪਰਿਵਾਰ ਨੇ ਉਸ ਵੇਲੇ ਨਿਰਾਸ਼ਾ ਜ਼ਾਹਰ ਕੀਤੀ ਜਦੋਂ ਇਕ ਦਿਨ ਦੇ ਅੰਦਰ ਹੀ ਦੋਸ਼ੀ ਨੂੰ ਜ਼ਮਾਨਤ ਮਿਲ ਗਈ | ਪੁਲਿਸ ਮੁਤਾਬਕ ਮਾਮਲਾ ਗੈਰ-ਹਿੰਸਕ ਹੋਣ ਕਰਕੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ | ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਉਹ ਆਪਣੇ ਹੀ ਘਰ 'ਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ |