04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਆਟਿਜ਼ਮ - ਪੀੜਤ ਬੱਚੇ ਨੂੰ ਉਡਾਣ ਤੋਂ ਉਤਾਰਨ ’ ਤੇ ਉੱਠੇ ਸਵਾਲ

ਐਡੀਲੇਡ, 3 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੀ ਇਕ ਮਾਂ ਨੇ ਚਾਈਨਾ ਸਦਰਨ ਏਅਰਲਾਈਨਜ਼ ਤੋਂ ਜਵਾਬ ਮੰਗਿਆ ਹੈ ਕਿ ਉਸ ਦੇ 10 ਸਾਲਾ ਆਟਿਜ਼ਮ-ਪੀੜਤ ਪੁੱਤਰ ਨੂੰ ਪਾਕਿਸਤਾਨ ਜਾਣ ਵਾਲੀ ਉਡਾਣ ਤੋਂ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਕਿਉਂ ਉਤਾਰਿਆ ਗਿਆ। ਪਰਿਵਾਰ ਅਨੁਸਾਰ ਬੱਚਾ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਬੋਲਣ ਦੀ ਬਜਾਏ ਵੱਖਰੀਆਂ ਆਵਾਜ਼ਾਂ ਕੱਢ ਰਿਹਾ ਸੀ ਅਤੇ ਥੋੜ੍ਹੀ ਉੱਚੀ ਆਵਾਜ਼ ਵਿੱਚ ਹੱਸ ਰਿਹਾ ਸੀ, ਜਿਸ ਕਾਰਨ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ।

ਅਜੀਤ ਡੈਸਕ 04-10-2026
ਐਡੀਲੇਡ, 3 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੀ ਇਕ ਮਾਂ ਨੇ ਚਾਈਨਾ ਸਦਰਨ ਏਅਰਲਾਈਨਜ਼ ਤੋਂ ਜਵਾਬ ਮੰਗਿਆ ਹੈ ਕਿ ਉਸ ਦੇ 10 ਸਾਲਾ ਆਟਿਜ਼ਮ-ਪੀੜਤ ਪੁੱਤਰ ਨੂੰ ਪਾਕਿਸਤਾਨ ਜਾਣ ਵਾਲੀ ਉਡਾਣ ਤੋਂ ਉਡਾਣ ਭਰਨ ਤੋਂ ਕੁਝ ਮਿੰਟ ਪਹਿਲਾਂ ਕਿਉਂ ਉਤਾਰਿਆ ਗਿਆ। ਪਰਿਵਾਰ ਅਨੁਸਾਰ ਬੱਚਾ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਬੋਲਣ ਦੀ ਬਜਾਏ ਵੱਖਰੀਆਂ ਆਵਾਜ਼ਾਂ ਕੱਢ ਰਿਹਾ ਸੀ ਅਤੇ ਥੋੜ੍ਹੀ ਉੱਚੀ ਆਵਾਜ਼ ਵਿੱਚ ਹੱਸ ਰਿਹਾ ਸੀ, ਜਿਸ ਕਾਰਨ ਕੁਝ ਯਾਤਰੀਆਂ ਨੇ ਸ਼ਿਕਾਇਤ ਕੀਤੀ।ਨਜ਼ਾਈਫਾ ਫਾਤਿਮਾ ਨੇ ਦੱਸਿਆ ਕਿ ਪਰਿਵਾਰ ਆਪਣੀਆਂ ਸੀਟਾਂ ’ਤੇ ਬੈਠ ਚੁੱਕਾ ਸੀ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਨਾਲ ਆਪਣੀ 14 ਸਾਲਾ ਧੀ ਦਾ ਜਨਮਦਿਨ ਮਨਾਉਣ ਲਈ ਪਾਕਿਸਤਾਨ ਜਾਣ ਵਾਸਤੇ ਉਤਸ਼ਾਹਿਤ ਸੀ। ਉਸ ਨੇ ਸਟਾਫ ਨੂੰ ਸਮਝਾਇਆ ਕਿ ਉਡਾਣ ਭਰਨ ਤੋਂ ਬਾਅਦ ਉਸ ਦਾ ਪੁੱਤਰ ਸ਼ਾਂਤ ਹੋ ਜਾਵੇਗਾ, ਪਰ ਇਸ ਦੇ ਬਾਵਜੂਦ ਪਰਿਵਾਰ ਨੂੰ ਜਹਾਜ਼ ਤੋਂ ਉਤਾਰ ਕੇ ਟਰਮੀਨਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਸਮਾਨ ਵੀ ਵਾਪਸ ਕਰ ਦਿੱਤਾ ਗਿਆ।ਫਾਤਿਮਾ ਨੇ ਕਿਹਾ ਕਿ ਇਸ ਘਟਨਾ ਦੌਰਾਨ ਉਸ ਨੂੰ ਬਹੁਤ ਅਪਮਾਨਿਤ, ਡਰੀ ਹੋਈ ਅਤੇ ਹੈਰਾਨੀ ਮਹਿਸੂਸ ਹੋਈ। ਉਸ ਦਾ ਕਹਿਣਾ ਹੈ ਕਿ ਏਅਰਲਾਈਨ ਨੇ ਪਰਿਵਾਰ ਲਈ ਕਿਸੇ ਹੋਰ ਉਡਾਣ ਦਾ ਪ੍ਰਬੰਧ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਵਾਊਚਰ ਜਾਂ ਰਿਫੰਡ ਸਬੰਧੀ ਕੋਈ ਦਸਤਾਵੇਜ਼ ਨਹੀਂ ਦਿੱਤਾ।ਪਰਿਵਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਹੋਰ ਏਅਰਲਾਈਨਾਂ ਰਾਹੀਂ ਬਿਨਾਂ ਕਿਸੇ ਸਮੱਸਿਆ ਦੇ ਸਫ਼ਰ ਕਰ ਚੁੱਕੇ ਹਨ। ਹੁਣ ਉਹ ਚਾਈਨਾ ਸਦਰਨ ਏਅਰਲਾਈਨਜ਼ ਤੋਂ ਸਪੱਸ਼ਟੀਕਰਨ ਦੇ ਨਾਲ ਟਿਕਟ ਦੀ ਰਕਮ ਵਾਪਸ ਕਰਨ ਦੀ ਮੰਗ ਕਰ ਰਹੇ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨਾਲ ਨਿਰਪੱਖ ਵਿਹਾਰ ਨਹੀਂ ਕੀਤਾ ਗਿਆ।ਆਟਿਜ਼ਮ ਐਸ.ਏ. ਦੀ ਸੀ.ਈ.ਓ. ਲੀਜ਼ਾ ਕਲੇਅਰ ਨੇ ਕਿਹਾ ਕਿ ਯਾਤਰਾ ਖੇਤਰ ਅਤੇ ਯਾਤਰੀਆਂ ਵਿੱਚ ਆਟਿਜ਼ਮ ਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਬਾਰੇ ਵਧੇਰੇ ਸਮਝ ਪੈਦਾ ਕਰਨ ਦੀ ਲੋੜ ਹੈ, ਤਾਂ ਜੋ ਯਾਤਰਾ ਨੂੰ ਵਧੇਰੇ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਇਆ ਜਾ ਸਕੇ।ਫਾਤਿਮਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਵੀ ਹੋਰਨਾਂ ਵਾਂਗ ਯਾਤਰਾ ਕਰਨ ਅਤੇ ਨਿਰਪੱਖ ਵਿਹਾਰ ਪ੍ਰਾਪਤ ਕਰਨ ਦਾ ਬਰਾਬਰ ਅਧਿਕਾਰ ਹੈ।
ਪਿਛਲੀ ਖ਼ਬਰ ਤਿੰਨ ਦਿਨਾਂ ‘ਵਿਸ਼ਵ ਪੰਜਾਬੀ ਕਾਨਫਰੰਸ’ ਦਾ ਹੋਇਆ ਆਗਾਜ਼ ਅਗਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਬਰੇਸ਼ੀਆ ਵਿਖੇ 9, 10 ਤੇ 11 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।