ਲਾਹੌਰ ਤੋਂ ਐਸ. ਅਸ਼ੋਕ ਭੌਰਾ
ਲਾਹੌਰ, 26 ਨਵੰਬਰ- ਲਾਹੌਰ ਦੇ ਗਦਾਫੀ ਸਟੇਡੀਅਮ ਸਥਿਤ ਪਿਲਾਕ |ਚ 27 ਤੋਂ 29 ਨਵੰਬਰ ਤੱਕ ਹੋਣ ਵਾਲੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਦਾ ਰੰਗ ਇਸ ਵੇਲੇ ਸਮੁੱਚੇ ਲਾਹੌਰ ਨੂੰ ਚੜ੍ਹ ਚੁੱਕਾ ਹੈ। ਪੰਜਾਬੀ ਜੁਬਾਨ, ਸੱਭਿਆਚਾਰ, ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਦੁਨੀਆਂ ਭਰ ਦੇ ਦੇਸ਼ਾਂ ਚੋਂ ਵੱਡੀ ਗਿਣਤੀ |ਚ ਇਸ ਕਾਨਫਰੰਸ ਦਾ ਹਿੱਸਾ ਬਣਨ ਲਈ ਲਾਹੌਰ ਪਹੁੰਚ ਗਏ ਹਨ। ਪੰਜਾਬੀ ਪ੍ਰਚਾਰ, ਪੰਜਾਬੀ ਲਹਿਰਾਂ ਤੇ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਦੇ ਸਹਿਯੋਗ ਨਾਲ ਕਰਵਾਈ ਇਸ ਕਾਨਫਰੰਸ ਵਿਚ ਪਹਿਲੀ ਵਾਰ ਹੈ ਕਿ ਖੇਤੀਬਾੜੀ ਨਾਲ ਸੰਬੰਧਿਤ ਪ੍ਰਦਰਸ਼ਨੀ ਤੇ ਇਸ ਦੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਹੋਏਗੀ। ਕਾਨਫਰੰਸ ਦੇ ਰੂਹੇ ਰਵਾਂ ਅਹਿਮਦ ਰਜਾ ਪੰਜਾਬੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮੁੱਚੀ ਕਾਨਫਰੰਸ ਬਾਬਾ ਬੁੱਲੇ ਸ਼ਾਹ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇਗੀ ਤੇ ਤਿੰਨੋ ਦਿਨ ਡਾ ਮਹਿੰਦਰ ਸਿੰਘ ਰੰਧਾਵਾ, ਸੰਤ ਰਾਮ ਉਦਾਸੀ, ਮੰਜੂਰ ਇਜਾਜ਼ ਤੇ ਅਮ੍ਰਿਤਾ ਪ੍ਰੀਤਮ ਦੇ ਨਾਂਅ ਹੋਣਗੇ। ਭਲਕੇ 11:30 ਵਜੇ ਰਸਮੀ ਉਦਘਾਟਨ ਇਨਫੋਰਮੇਸ਼ਨ ਐਂਡ ਕਲਚਰ ਮਨਿਸਟਰ ਅਜਮਾ ਬੁਖਾਰੀ ਕਰਨਗੇ ਤੇ ਉਨ੍ਹਾਂ ਦੇ ਨਾਲ ਸਪੀਕਰ ਪੰਜਾਬ ਅਸੰਬਲੀ ਮਲਕ ਮੁਹੰਮਦ ਅਹਮਦ ਖਾਂ, ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਵੀ ਸ਼ਾਮਲ ਹੋਣਗੇ। ਅਮਰੀਕਾ ਤੋਂ ਡਾ ਗੁਰਪ੍ਰੀਤ ਧੁੱਗਾ, ਆਸਟ੍ਰੇਲੀਆਂ ਤੋਂ ਕਿਰਨ ਕੁਲਾਰ, ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਉਦਾਸੀ, ਪਾਰਲੀਮੈਂਟੇਰੀਅਨ ਮੈਨੀਟੋਬਾ (ਕੈਨੇਡਾ) ਦਲਜੀਤ ਬਰਾੜ ਤੇ ਵੱਡੀ ਗਿਣਤੀ ’ਚ ਡੈਲੀਗੇਟ ਦੇਸ਼ ਵਿਦੇਸ਼ ਤੋਂ ਕਾਨਫਰੰਸ ਦਾ ਹਿੱਸਾ ਬਣਨਗੇ।
ਤਿੰਨ ਰੋਜ਼ਾ ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ’ਚ ਅੱਜ ਤੋਂ
ਤਿੰਨ ਰੋਜ਼ਾ ਚੌਥੀ ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ’ਚ ਅੱਜ ਤੋਂ
ਅਜੀਤ ਡੈਸਕ
27-11-2026