05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

8ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਉੱਡਣ ਦਸਤਿਆਂ ਵਲੋਂ ਦਸਤਕ

ਅਜੀਤ ਡੈਸਕ 20-02-2026

ਅੰਮਿ੍ਤਸਰ, 19 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਜਮਾਤ ਦੀ ਪੰਜਾਬੀ ਅਤੇ 12ਵੀਂ ਜਮਾਤ ਦੀ ਸਾਈਕੋਲੋਜੀ ਦੀ ਪ੍ਰੀਖਿਆ ਕਰਵਾਈ ਗਈ | ਇਸ ਦੌਰਾਨ ਸਿੱਖਿਆ ਵਿਭਾਗ ਦੇ ਉੱਡਣ ਦਸਤਿਆਂ ਵਲੋਂ 50 ਦੇ ਕਰੀਬ ਪ੍ਰੀਖਿਆਂ ਸੈਂਟਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਖੰਨਾ ਵਲੋਂ ਸਰਕਾਰੀ ਸਕੂਲ ਤਲਵੰਡੀ ਡੋਗਰਾਂ, ਮਾਨਾਂਵਾਲਾ, ਝੀਤਾ ਕਲਾਂ, ਚਵਿੰਡਾ ਦੇਵੀ, ਜੇਠੂਵਾਲ, ਵੇਰਕਾ, ਸੇਂਟ ਮੈਰੀ ਸਕੂਲ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਕਤ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਬੋਰਡ ਦੀ ਸ਼ਾਂਤੀਪੂਰਵਕ ਪ੍ਰੀਖਿਆ ਹੋਈ ਹੈ ਅਤੇ ਨਕਲ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ |

ਪਿਛਲੀ ਖ਼ਬਰ ਮੋਗਾ ਵਿਖੇ ਹੋਣ ਵਾਲੀ ਪੰਥਕ ਸਭਾ 'ਚ ਸਿਮਰਨਜੀਤ ਸਿੰਘ ਮਾਨ ਸਮੇਤ ਸ਼ਾਮਿਲ ਹੋਣਗੇ ਪੰਥਕ ਆਗੂ-ਦਲ ਖ਼ਾਲਸਾ ਅਗਲੀ ਖ਼ਬਰ ਮੈਲਬੌਰਨ 'ਚ ਭਾਰਤੀ ਦੇ ਘਰੋਂ ਗਹਿਣੇ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।