ਲਾਪ੍ਰਵਾਹੀ–ਟ੍ਰਾਂਸਫਾਰਮਰ ਸਟੋਰ ’ਚ ਜਮ੍ਹਾਂ ਕਰਾਉਣਾ ਭੁੱਲੇ ਅਧਿਕਾਰੀ
ਵੇਰਕਾ, 4 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਬ ਡਿਵੀਜ਼ਨ ਈਸਟ ਅਧੀਨ ਆਉਂਦੇ ਇਲਾਕੇ ਵੇਰਕਾ ਦੀ ‘ਬੱਗੇ ਵਾਲੀ ਪੱਤੀ’ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੰਦ ਪਿਆ ਟ੍ਰਾਂਸਫਾਰਮਰ ਲੰਮੇਂ ਸਮੇਂ ਤੋਂ ਹੇਠਾਂ ਆਮ ਰਸਤੇ ਵਿਚ ਹੀ ਪਿਆ ਹੋਇਆ ਹੈ।
ਵੇਰਕਾ, 4 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਅਕਸਰ ਚਰਚਾ ਵਿੱਚ ਰਹਿੰਦੇ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸਬ ਡਿਵੀਜ਼ਨ ਈਸਟ ਅਧੀਨ ਆਉਂਦੇ ਇਲਾਕੇ ਵੇਰਕਾ ਦੀ ‘ਬੱਗੇ ਵਾਲੀ ਪੱਤੀ’ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਬੰਦ ਪਿਆ ਟ੍ਰਾਂਸਫਾਰਮਰ ਲੰਮੇਂ ਸਮੇਂ ਤੋਂ ਹੇਠਾਂ ਆਮ ਰਸਤੇ ਵਿਚ ਹੀ ਪਿਆ ਹੋਇਆ ਹੈ। ਇਲਾਕਾ ਨਿਵਾਸੀ ਅਨਮੋਲ ਸਹਿਦੇਵ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਇਹ ਟ੍ਰਾਂਸਫਾਰਮਰ ਕਈ ਮਹੀਨਿਆਂ ਤੋਂ ਇੱਥੇ ਹੇਠਾਂ ਰਸਤੇ ਵਿਚ ਹੀ ਪਿਆ ਹੈ, ਜਿਸ ਨਾਲ ਹਰ ਵੇਲੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਖ਼ਰਾਬ ਜਾਂ ਬੰਦ ਪਏ ਟ੍ਰਾਂਸਫਾਰਮਰ ਨੂੰ ਸੰਬੰਧਿਤ ਵਿਭਾਗ ਦੇ ਸਟੋਰ ਵਿਚ ਜਮ੍ਹਾਂ ਕਰਵਾਉਣਾ ਬਣਦਾ ਸੀ ਪਰ ਇਲਾਕੇ ਦੇ ਜੇ.ਈ. ਵਲੋਂ ਇਸ ਨੂੰ ਚੁੱਕਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜੇ.ਈ. ਦੀ ਇਹ ਕਾਰਗੁਜ਼ਾਰੀ ਡਿਊਟੀ ਪ੍ਰਤੀ ਵੱਡੀ ਲਾਪ੍ਰਵਾਹੀ ਨੂੰ ਦਰਸਾਉਂਦੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਟ੍ਰਾਂਸਫਾਰਮਰ ਨੂੰ ਤੁਰੰਤ ਇੱਥੋਂ ਚੁੱਕ ਕੇ ਵਿਭਾਗ ਦੇ ਸਟੋਰ ਵਿਚ ਜਮ੍ਹਾਂ ਕਰਵਾਇਆ ਜਾਵੇ। ਉਪ ਮੁੱਖ ਇੰਜੀਨੀਅਰ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।