ਸਕੂਲ ਤੋਂ ਕੱਢੀ ਅਧਿਆਪਕਾ ਦੇ ਪਿਤਾ ਨੇ ਪ੍ਰਿੰਸੀਪਲ ਨਾਲ ਕੀਤਾ ਦੁਰਵਿਹਾਰ
ਅੰਮ੍ਰਿਤਸਰ, 28 ਨਵੰਬਰ (ਰੇਸ਼ਮ ਸਿੰਘ)-ਨਿੱਜੀ ਸਕੂਲ ਦੀ ਇਕ ਅਧਿਆਪਕਾ ਨੂੰ ਕੰਟਰੈਕਟ ਖ਼ਤਮ ਹੋਣ ’ਤੇ ਸਕੂਲ ਤੋਂ ਫ਼ਾਰਗ ਕੀਤੇ ਜਾਣ ਦੇ ਗੁੱਸੇ ’ਚ ਆ ਕੇ ਅਧਿਆਪਕਾ ਦੇ ਪਿਤਾ ਨੇ ਸਕੂਲ ਦੀ ਪ੍ਰਿੰਸੀਪਲ ਨਾਲ ਦੁਰਵਿਹਾਰ ਕਰਨ, ਵੀਡੀਓ ਬਣਾਉਣ ਤੇ ਧਮਕਾਉਣ ਦੇ ਦੋਸ਼ਾਂ ਤਹਿਤ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਮਜਦ ਕਰ ਲਿਆ ਗਿਆ ਹੈ। ਇਹ ਸ਼ਿਕਾਇਤ ਥਾਣਾ ਗੇਟ ਹਕੀਮਾ ਦੀ ਪੁਲਿਸ ਕੋਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਲਬਿਕ ਸਕੂਲ ਦੀ ਪ੍ਰਿੰਸੀਪਲ ਜਸਪਾਲ ਕੌਰ ਵਲੋਂ ਦਰਜ ਕਰਵਾਈ ਗਈ ਹੈ।
ਅਜੀਤ ਡੈਸਕ
29-11-2026