29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਡੇਰਾਬੱਸੀ ਏ.ਟੀ.ਐੱਸ. ਪ੍ਰਾਜੈਕਟ ’ਤੇ ਪ੍ਰਦੂਸ਼ਣ ਰੋਕਥਾਮ ਬੋਰਡ ਦਾ ਸ਼ਿਕੰਜਾ, ਡਰੇਨ ’ਚ ਗੰਦਾ ਪਾਣੀ ਛੱਡਣ ਦਾ ਖ਼ੁਲਾਸਾ

ਡੇਰਾਬੱਸੀ (ਮੋਹਾਲੀ), 29 ਨਵੰਬਰ (ਰਣਬੀਰ ਸਿੰਘ ਪੜ੍ਹੀ)- ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਡੇਰਾਬੱਸੀ ਦੇ ਨਾਮਵਰਮ...

ਅਜੀਤ ਡੈਸਕ 29-11-2026

ਡੇਰਾਬੱਸੀ (ਮੋਹਾਲੀ), 29 ਨਵੰਬਰ (ਰਣਬੀਰ ਸਿੰਘ ਪੜ੍ਹੀ)- ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਡੇਰਾਬੱਸੀ ਦੇ ਨਾਮਵਰ ਰਿਹਾਇਸ਼ੀ ਪ੍ਰਾਜੈਕਟ ‘ਏ.ਟੀ.ਐੱਸ. ਗੋਲਫ ਮੀਡੋਜ਼ ਲਾਈਫਸਟਾਈਲ’ ਦੇ ਵਾਤਾਵਰਨ ਪ੍ਰਬੰਧਾਂ ਦੀ ਹਕੀਕਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਜਾਂਚ ਨੇ ਸਾਹਮਣੇ ਲਿਆਂਦੀ ਹੈ। ਹੈਬਤਪੁਰ ਡਰੇਨ ਵਿਚ ਬਿਨਾਂ ਸੋਧਿਆ ਗੰਦਾ ਪਾਣੀ ਛੱਡਣ ਅਤੇ ਵਾਤਾਵਰਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਬੋਰਡ ਨੇ ਪ੍ਰਾਜੈਕਟ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਨਵੇਂ ਫਲੈਟਾਂ ਦਾ ਕਬਜ਼ਾ ਦੇਣ ਅਤੇ ਉਸਾਰੀ ਕਾਰਜਾਂ ’ਤੇ ਰੋਕ ਸਬੰਧੀ ਕਾਰਵਾਈ ਤੋਂ ਇਲਾਵਾ 10 ਦਿਨਾਂ ਅੰਦਰ 10 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਹੈ।

ਬੋਰਡ ਵਲੋਂ 6 ਨਵੰਬਰ ਨੂੰ ਜਾਰੀ ਪੱਤਰ ਅਨੁਸਾਰ ਵਾਤਾਵਰਨ ਅਤੇ ਜਲ ਸਰੋਤਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ 5 ਜੁਲਾਈ 2024 ਨੂੰ ਏ.ਟੀ.ਐੱਸ. ਪ੍ਰਬੰਧਕਾਂ ਅਤੇ ਨਗਰ ਕੌਂਸਲ ਡੇਰਾਬੱਸੀ ਨੂੰ 25-25 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਲਗਾਇਆ ਗਿਆ ਸੀ। ਪ੍ਰਾਜੈਕਟ ਪ੍ਰਬੰਧਕਾਂ ਵਲੋਂ ਇਸ ਫ਼ੈਸਲੇ ਖ਼ਿਲਾਫ਼ ਕੀਤੀ ਅਪੀਲ ’ਤੇ 9 ਸਤੰਬਰ 2026 ਨੂੰ ਅਪੀਲ ਅਥਾਰਟੀ ਨੇ ਬੋਰਡ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰਾਜੈਕਟ ਦਾ ਗੰਦਾ ਪਾਣੀ ਨਗਰ ਕੌਂਸਲ ਦੇ 40 ਲੱਖ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਸੀਵਰੇਜ ਸੋਧ ਪਲਾਂਟ ਤੱਕ ਪਹੁੰਚਣ ਦੀ ਬਜਾਏ ਡਰੇਨ ਵਿਚ ਛੱਡਿਆ ਜਾ ਰਿਹਾ ਸੀ। ਬੋਰਡ ਨੇ ਆਪਣੀ ਰਿਪੋਰਟ ਵਿਚ ਜੂਨ 2026 ਤੱਕ ਗੰਦਾ ਪਾਣੀ ਡਰੇਨ ਵਿਚ ਛੱਡੇ ਜਾਣ ਦਾ ਜ਼ਿਕਰ ਕੀਤਾ ਹੈ।

ਪ੍ਰਾਜੈਕਟ ਦੇ ਸੱਤ ਟਾਵਰਾਂ ਵਿਚ ਉਸਾਰੇ 498 ਫਲੈਟਾਂ ਵਿਚੋਂ ਕਰੀਬ 430 ਦਾ ਕਬਜ਼ਾ ਦਿੱਤਾ ਜਾ ਚੁੱਕਾ ਹੈ, ਜਦਕਿ 350 ਫਲੈਟਾਂ ਵਿਚ ਲੋਕ ਰਹਿ ਰਹੇ ਹਨ। ਹੈਰਾਨੀਜਨਕ ਪਹਿਲੂ ਇਹ ਹੈ ਕਿ ਜਲ ਅਤੇ ਹਵਾ ਪ੍ਰਦੂਸ਼ਣ ਰੋਕਥਾਮ ਕਾਨੂੰਨਾਂ ਤਹਿਤ ਪ੍ਰਾਜੈਕਟ ਚਲਾਉਣ ਦੀਆਂ ਮਨਜ਼ੂਰੀਆਂ ਕ੍ਰਮਵਾਰ ਦਸੰਬਰ 2022 ਅਤੇ ਮਾਰਚ 2024 ਵਿਚ ਖ਼ਤਮ ਹੋ ਚੁੱਕੀਆਂ ਸਨ। ਬੋਰਡ ਨੇ ਖੇਤਰੀ ਵਾਤਾਵਰਨ ਇੰਜੀਨੀਅਰ ਨੂੰ 15 ਦਿਨਾਂ ਅੰਦਰ ਮੁੜ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ।

ਅਗਲੀ ਖ਼ਬਰ ਰਾਮਾਂ ਥਾਣੇ ਦੀ ਕਮਾਨ ਹੁਣ ਐਸ.ਐਚ.ਓ. ਮੇਲਾ ਸਿੰਘ ਦੇ ਹੱਥ, ਨਸ਼ਿਆਂ ਤੇ ਅਪਰਾਧਾਂ ਖ਼ਿਲਾਫ਼ ਸਖ਼ਤੀ ਦੇ ਸੰਕੇਤ