05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਟਰੰਪ ਵਲੋਂ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਚੀਨ ਨਾਲ ਵਿਚਾਰ ਕਰਨੀ ਖਤਰਨਾਕ-ਕਾਂਗਰਸ ਮੈਂਬਰ ਆਰ.ਓ.ਖੰਨਾ

ਅਜੀਤ ਡੈਸਕ 20-02-2026
ਸੈਕਰਾਮੈਂਟੋ, 19 ਫਰਵਰੀ (ਹੁਸਨ ਲੜੋਆ ਬੰਗਾ)-ਕਾਂਗਰਸ ਮੈਂਬਰ ਆਰ.ਓ. ਖੰਨਾ ਜੋ ਅਮਰੀਕਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਵਿਚਾਲੇ ਰਣਨੀਤਿਕ ਮੁਕਾਬਲੇਬਾਜੀ ਸੰਬੰਧੀ ਸਦਨ ਦੀ ਸਿਲੈਕਟ ਕਮੇਟੀ ਦੇ ਮੈਂਬਰ ਹਨ, ਨੇ ਟਰੰਪ ਦੇ ਉਸ ਬਿਆਨ ਦੀ ਅਲੋਚਨਾ ਕੀਤੀ ਹੈ ਜਿਸ 'ਚ ਕਿਹਾ ਹੈ ਕਿ ਭਵਿੱਖ 'ਚ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਸੰਬੰਧੀ ਉਸ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਿਚਾਰ ਵਟਾਂਦਰਾ ਕੀਤਾ ਹੈ | ਖੰਨਾ ਨੇ ਕਿਹਾ ਹੈ ਕਿ ਟਰੰਪ ਨੇ ਅਜਿਹਾ ਕਰਕੇ ਅਮਰੀਕਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਨੀਤੀ ਦੀ ਉਲੰਘਣਾ ਕੀਤੀ ਹੈ | ਉਨਾਂ ਕਿਹਾ ਕਿ ਟਰੰਪ ਵਲੋਂ ਸ਼ੀ ਜਿਨਪਿੰਗ ਨਾਲ ਵਿਚਾਰ ਵਟਾਂਦਰਾ ਕਰਨਾ ਖਤਰਨਾਕ ਹੈ ਤੇ ਇਹ ਸਿੱਧੇ ਤੌਰ 'ਤੇ ਅਮਰੀਕੀ ਨੀਤੀ ਤੇ ਤਾਈਵਾਨ ਨੂੰ ਦਿੱਤੇ ਭਰੋਸੇ ਦੀ ਉਲੰਘਣਾ ਹੈ | ਖੰਨਾ ਨੇ ਕਿਹਾ ਕਿ ਟਰੰਪ ਚੀਨ ਨਾਲ ਵਪਾਰ ਸੰਬੰਧੀ ਗੱਲਬਾਤ ਵਿਚ ਤਾਈਵਾਨ ਨੂੰ 'ਸੌਦੇਬਾਜੀ ਚਿੱਪ' ਵਜੋਂ ਵਰਤ ਰਹੇ ਹਨ | ਖੰਨਾ ਨੇ ਵਾਈਟ ਹਾਊਸ ਨੂੰ ਬੇਨਤੀ ਕੀਤੀ ਹੈ ਕਿ ਉਹ ਤਾਈਵਾਨ ਪ੍ਰਤੀ ਨੀਤੀ ਸਪਸ਼ਟ ਕਰੇ ਤੇ ਅਮਰੀਕੀ ਨੀਤੀ ਨੂੰ ਜਾਰੀ ਰੱਖਣ ਦੀ ਪੁਸ਼ਟੀ ਕਰੇ |
ਪਿਛਲੀ ਖ਼ਬਰ ਲਾਸ ਵੇਗਾਸ ਦੇ ਇਕ ਹੋਟਲ 'ਚ ਮਾਂ ਤੇ ਧੀ ਦੀ ਹੱਤਿਆ ਅਗਲੀ ਖ਼ਬਰ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।