ਟੋਰਾਂਟੋ, 19 ਫ਼ਰਵਰੀ (ਹਰਜੀਤ ਸਿੰਘ ਬਾਜਵਾ)-'ਅਦਬੀ ਚਿਹਰਾ ਕੌਰਨਵਾਲ ਕੈਨੇਡਾ' ਸੰਸਥਾ ਵੱਲੋਂ ਅੰਤਰ-ਰਾਸ਼ਟਰੀ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ 21 ਫ਼ਰਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਿਹਰ 1:30 ਵਜੇ ਤੱਕ ਲਾਇਬ੍ਰੇਰੀ ਹਾਲ 45 ਸੈਕਿੰਡ ਸਟਰੀਟ ਕੌਰਨਵਲ (ਨੇੜੇ ਮਾਂਟਰੀਅਲ) ਵਿਖੇ ਕਰਵਾਇਆ ਜਾ ਰਿਹਾ ਹੈ | ਹਰਜਿੰਦਰ ਸਿੰਘ ਪੱਤੜ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਦਿਨ ਜਿੱਥੇ ਪੰਜਾਬੀ ਬੋਲੀ ਦੇ ਪਸਾਰ ਤੇ ਪ੍ਰਚਾਰ ਬਾਰੇ ਗੱਲ ਹੋਵੇਗੀ ਉੱਥੇ ਹੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਅਦਬੀ ਲੋਕਾਂ ਵੱਲੋਂ ਇਕੱਠੇ ਹੋ ਕਿ ਆਪਣੀ ਸਾਂਝ ਦਾ ਪ੍ਰਗਟਾਵਾ ਵੀ ਕੀਤਾ ਜਾਵੇਗਾ, ਇਸ ਮੌਕੇ ਕਵੀ ਦਰਬਾਰ ਵੀ ਹੋਵੇਗਾ |