05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. (ਰਜਿਸਟਰਡ) ਸਮੂਹ ਪੰਥਕ ਸੰਸਥਾਵਾਂ ਦਾ ਸਹਿਯੋਗ ਕਰਦੇ ਹੋਏ ਅਜ਼ਾਦਾਨਾ ਤੌਰ 'ਤੇ ਵਿਚਰਦਾ ਰਹੇਗਾ

ਅਜੀਤ ਡੈਸਕ 20-02-2026
ਲੰਡਨ, 19 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. (ਰਜਿਸਟਰਡ) ਨੇ ਜਾਰੀ ਬਿਆਨ 'ਚ ਕਿਹਾ ਕਿ ਅਸੀਂ 20 ਸਤੰਬਰ 2000 ਤੋਂ ਇੰਗਲੈਂਡ 'ਚ ਪਾਰਟੀ ਤੌਰ 'ਤੇ ਵਿਚਰਦੇ ਆ ਰਹੇ ਹਾਂ ਤੇ ਪਾਰਟੀ ਸੰਗਠਨ ਦੀ ਮਜਬੂਤੀ ਤੇ ਏਕਤਾ ਨੂੰ ਮੁੱਖ ਰੱਖ ਕੇ ਇਕ ਧਿਰ ਵੱਲੋਂ ਅਕਤੂਬਰ 2015 ਵਿਚ ਆਪਣਾ ਵੱਖਰਾ ਢਾਂਚਾ ਐਲਾਨੇ ਜਾਣ ਦੇ ਬਾਵਜੂਦ ਅਸੀਂ ਪੂਰੇ ਜਾਬਤੇ 'ਚ ਰਹਿੰਦੇ ਹੋਏ ਸਾਰੇ ਵਖਰੇਵਿਆਂ ਨੂੰ ਹੱਲ੍ਹ ਕਰਨ ਲਈ ਪੁਰਜੋਰ ਯਤਨਸ਼ੀਲ ਹੋਣ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਤੇ ਪਾਰਟੀ ਦੇ ਅੰਤਰ-ਰਾਸ਼ਟਰੀ ਪੱਧਰ ਦੇ ਆਗੂਆਂ ਨੇ ਸ਼ਾਇਦ ਇਸ ਸਾਰੇ ਵਰਤਾਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ | ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. ਜੋ ਕਿ ਇਲੈਕਸ਼ਨ ਕਮਿਸ਼ਨ ਇੰਗਲੈਂਡ ਕੋਲ ਰਜਿਸਟਰਡ ਰਾਜਨੀਤਕ ਪਾਰਟੀ ਹੈ, ਸਮੂਹ ਪੰਥਕ ਸੰਸਥਾਵਾਂ ਨਾਲ ਪ੍ਰਸਪਰ ਆਪਸੀ ਸਹਿਯੋਗ ਕਰਦੇ ਹੋਏ ਅਜ਼ਾਦਾਨਾ ਤÏਰ 'ਤੇ ਵਿਚਰਦੇ ਰਹਾਂਗੇ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂ.ਕੇ. (ਰਜਿਸਟਰਡ) ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਸਕੱਤਰ ਜਨਰਲ ਤਰਸੇਮ ਸਿੰਘ ਮੰਡੇਰ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ, ਸਕੱਤਰ ਜਸਵਿੰਦਰ ਸਿੰਘ ਰਾਏ, ਖਜਾਨਚੀ ਭੁਪਿੰਦਰ ਸਿੰਘ ਜÏਹਲ, ਆਰਗੇਨਾਈਜਰ ਪ੍ਰੀਤਕਮਲ ਸਿੰਘ, ਮੀਡੀਆ ਸਕੱਤਰ ਜਗਤਾਰ ਸਿੰਘ ਵਿਰਕ, ਅਗਜ਼ੈਕਟਿਵ ਕਮੇਟੀ ਮੈਂਬਰ ਮੁਹਿੰਦਰ ਸਿੰਘ ਮਾਨ, ਰਣਜੀਤ ਸਿੰਘ ਸ਼ੇਰਗਿੱਲ, ਇਕਬਾਲ ਸਿੰਘ, ਪਿੰਦਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸਿੱਖ ਕÏਮ ਦੀ ਚੜ੍ਹਦੀ ਕਲਾ ਹੈ, ਜਿਸ ਲਈ ਅਸੀਂ ਹਮੇਸ਼ਾਂ ਯਤਨਸ਼ੀਲ ਰਹਾਂਗੇ |
ਪਿਛਲੀ ਖ਼ਬਰ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕੱਲ੍ਹ ਅਗਲੀ ਖ਼ਬਰ ਅਫਗਾਨਿਸਤਾਨ ਨੇ ਕੈਨੇਡਾ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।