11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਣਵੀਰ ਸਿੰਘ ਵਿਰੁੱਧ ਐਫ.ਆਈ.ਆਰ. ਦਰਜ

ਅਜੀਤ ਡੈਸਕ 30-01-2026
ਬੈਂਗਲੁਰੂ, 29 ਜਨਵਰੀ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵਿਰੁੱਧ ਬੈਂਗਲੁਰੂ ਦੇ ਹਾਈ ਗਰਾਊਾਡਸ ਪੁਲਿਸ ਸਟੇਸ਼ਨ 'ਚ ਹਿੰਦੂ ਧਾਰਮਿਕ ਭਾਵਨਾਵਾਂ ਤੇ ਕਰਨਾਟਕ ਦੀ ਚਾਵੁੰਦੀ ਦੈਵਾ ਪਰੰਪਰਾ ਦਾ ਅਪਮਾਨ ਕਰਨ ਦੇ ਦੋਸ਼ 'ਚ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਇਕ ਰਿਪੋਰਟ ਅਨੁਸਾਰ ਇਹ ਮਾਮਲਾ 28 ਨਵੰਬਰ, 2025 ਨੂੰ ਗੋਆ 'ਚ ਹੋਏ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਆਈ.ਐਫ.ਐਫ.ਆਈ.) ਨਾਲ ਸਬੰਧਿਤ ਹੈ | ਰਣਵੀਰ ਸਿੰਘ ਵਿਰੁੱਧ ਐਫ.ਆਈ.ਆਰ. ਬੈਂਗਲੁਰੂ ਸਥਿਤ ਵਕੀਲ ਪ੍ਰਸ਼ਾਂਤ ਮੇਥਲ ਵਲੋਂ ਦਰਜ ਕਰਵਾਈ ਗਈ | ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਰਣਵੀਰ ਸਿੰਘ ਨੇ ਸਟੇਜ 'ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਦੈਵਾ ਪਰੰਪਰਾ ਦੇ ਪਵਿੱਤਰ ਤੱਤਾਂ ਦਾ ਮਜ਼ਾਕ ਉਡਾਇਆ | ਰਣਵੀਰ ਨੇ ਪੰਜੁਰਲੀ ਤੇ ਗੁਲੀਗਾ ਦੈਵਾ ਨਾਲ ਜੁੜੇ ਹਾਵ-ਭਾਵਾਂ ਦੀ ਨਕਲ ਕੀਤੀ ਤੇ ਉਨ੍ਹਾਂ ਨੂੰ ਅਸ਼ਲੀਲ, ਹਾਸੋਹੀਣਾ ਤੇ ਅਪਮਾਨਜਨਕ ਢੰਗ ਨਾਲ ਪੇਸ਼ ਕੀਤਾ |

ਪਿਛਲੀ ਖ਼ਬਰ ਫੇਸਬੁੱਕ ਤੋਂ ਕੈਨੇਡਾ ਦੀਆਂ ਖਬਰਾਂ ਸ਼ੁਰੂ ਹੋਣ ਦੀ ਸੰਭਾਵਨਾ <br/> ਅਗਲੀ ਖ਼ਬਰ ਪਾਕਿ ਨੇ ਟੀ-20 ਵਿਸ਼ਵ ਕੱਪ ਬਾਈਕਾਟ ਤੋਂ ਲਿਆ ਯੂ-ਟਰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।