ਇੰਦੌਰ, 11 ਅਕਤੂਬਰ- ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਤੀਜਾ ਟੀ-20 ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਅਰਸ਼ਦੀਪ ਸਿੰਘ ਨੇ ਵੈਸਟ ਇੰਡੀਜ਼ ਨੂੰ ਪਹਿਲਾ ਝਟਕਾ ਲਗਾਇਆ ਹੈ। ਕਪਤਾਨ ਸ਼ਾਈ ਹੋਪ ਨੂੰ ਆਊਟ ਕੀਤਾ। ਉਹ ਸਿਰਫ਼ ਪੰਜ ਦੌੜਾਂ ਹੀ ਬਣਾ ਸਕੇ। ਸ਼ਿਮਰੋਨ ਹੇਟਮਾਇਰ ਹੁਣ ਕਾਮਿਲ ਪੂਰਨ ਦਾ ਸਾਥ ਦੇਣ ਲਈ ਆਏ ਹਨ।