ਸਰੀ ਸਿਟੀ ਚੋਣਾਂ : ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਚੋਣ ਰੈਲੀ ਦੌਰਾਨ ਵੱਡੀ ਗਿਣਤੀ ਸਮਰਥਕਾਂ ਨੇ ਕੀਤੀ ਸ਼ਿਰਕਤ
ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਹੀ ਸਾਰੇ ਸਿਆਸੀ ਧੜਿਆਂ ਦੇ ਮੇਅਰ ਦੇ ਉਮੀਦਵਾਰ ਅਤੇ ਕੌਂਸਲਰ ਉਮੀਦਵਾਰਾਂ ਵਲੋਂ ਆਪੋ-ਆਪਣੀ ਕਾਮਯਾਬੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਇੰਜੀਨੀਅਰ ਗੁਲਾਬ ਅਰੋੜਾ ਵਲੋਂ ਬਾਰਸੀਲੋਨ ਬੈਂਕੁਇਟ ਹਾਲ ਸਰੀ ਵਿਚ ਆਪਣੇ ਦੋਸਤਾਂ, ਮਿੱਤਰਾਂ ਨਾਲ ਮਿਲ ਕੇ ਚੋਣ ਰੈਲੀ ਕਰਵਾਈ ਗਈ, ਜਿਸ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਉਮੀਦਵਾਰ ਐਡਵੋਕੇਟ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਵੈਨਕੂਵਰ, 10 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਹੀ ਸਾਰੇ ਸਿਆਸੀ ਧੜਿਆਂ ਦੇ ਮੇਅਰ ਦੇ ਉਮੀਦਵਾਰ ਅਤੇ ਕੌਂਸਲਰ ਉਮੀਦਵਾਰਾਂ ਵਲੋਂ ਆਪੋ-ਆਪਣੀ ਕਾਮਯਾਬੀ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਇੰਜੀਨੀਅਰ ਗੁਲਾਬ ਅਰੋੜਾ ਵਲੋਂ ਬਾਰਸੀਲੋਨ ਬੈਂਕੁਇਟ ਹਾਲ ਸਰੀ ਵਿਚ ਆਪਣੇ ਦੋਸਤਾਂ, ਮਿੱਤਰਾਂ ਨਾਲ ਮਿਲ ਕੇ ਚੋਣ ਰੈਲੀ ਕਰਵਾਈ ਗਈ, ਜਿਸ ਵਿਚ ਕੰਜ਼ਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਉਮੀਦਵਾਰ ਐਡਵੋਕੇਟ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਹੋਨਵੀਰ ਰੰਧਾਵਾ ਵਲੋਂ ਸਰੀ ਸਿਟੀ ਕੌਂਸਲ ’ਤੇ ਕਾਬਜ਼ ਰਹੀਆਂ ਪਿਛਲੀ ਪਿਛਲੀਆਂ ਸਿਆਸੀ ਧਿਰਾਂ ਦੀਆਂ ਕਾਰਜਸ਼ੈਲੀਆਂ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਦੀ ਟੀਮ ਸਰੀ ਸਿਟੀ ਕੌਂਸਲ ‘ਚ ਚੋਣਾਂ ਜਿੱਤਦੀ ਹੈ ਤਾਂ ਉਹ ਸਰੀ ਦੇ ਵਸਨੀਕਾਂ ਲਈ ਕਈ ਤਰ੍ਹਾਂ ਦੀਆਂ ਲੋਕ ਭਲਾਈ ਵਾਲੀਆਂ ਸਕੀਮਾਂ ਅਮਲ ਵਿੱਚ ਲਿਆਉਣਗੇ।ਇਸ ਮੌਕੇ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ ਨੇ ਕਿਹਾ ਕਿ ਸਰੀ ਸਿਟੀ ’ਤੇ ਕਾਬਜ਼ ਰਹੀਆਂ ਪੁਰਾਣੀਆਂ ਸਿਆਸੀ ਪਾਰਟੀਆਂ ਤੋਂ ਆਮ ਲੋਕ ਅੱਕ ਚੁੱਕੇ ਹਨ ਅਤੇ ਹੁਣ ਇਸ ਵਿੱ ਬਦਲਾਅ ਚਾਹੁੰਦੇ ਹਨ। ਉਨ੍ਹਾਂ ਵਲੋਂ ਹਾਜ਼ਰ ਵੋਟਰਾਂ ਤੇ ਸਮਰਥਕਾਂ ਨੂੰ ਵੋਟਾਂ ਪਾ ਕੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ ਗਈ।ਇਸ ਮੌਕੇ ਕੌਂਸਲਰ ਉਮੀਦਵਾਰ ਹਰਕੀਰਤ ਸੰਧੂ, ਕੌਰਡਰ ਪੱਲਰ,ਮਨੂ ਸ਼ਰਮਾ,ਜੇਵਡ ਮੈਨਾਜ, ਕੈਲਵਨ ਵੰਡਰਫਲੋਗ, ਡੂਨਾ ਵੂਅ ਅਤੇ ਕਾਰਲੋਜ ਡੈਨਬੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਵੋਟਰਾਂ ਤੋਂ ਸਹਿਯੋਗ ਮੰਗਿਆ।