11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮੈਲਬੌਰਨ ’ਚ ਤਿੰਨ ਪੁਸਤਕਾਂ ਲੋਕ ਅਰਪਣ

ਮੈਲਬੌਰਨ, 10 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਐਪਿੰਗ ਇਲਾਕੇ ਵਿਚ ਸਥਿਤ ਹੈਰੀਟੇਜ ਵਿਖੇ ਦੋਆਬਾ ਹੋਮਜ਼ ਅਤੇ ਸੁਹਾਵੀ ਆਡੀਓ ਬੁੱਕਸ ਦੇ ਸਹਿਯੋਗ ਨਾਲ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿਚ ਜੈਮਲ ਪੱਡਾ ਦੀ ਪੁਸਤਕ ‘ਲੋਕ ਪੀੜਾ’ ਦਾ ਨਵਾਂ ਐਡੀਸ਼ਨ, ਭੁਪਿੰਦਰ ਸਿੰਘ ਸੰਧੂ ਦੇ ਸੰਪਾਦਨ ਹੇਠ ਪ੍ਰਕਾਸ਼ਿਤ ‘ਲਹੂ ਭਿੱਜੀ ਦਾਸਤਾਨ’ ਅਤੇ ਡਾ.

ਅਜੀਤ ਡੈਸਕ 11-10-2026
ਮੈਲਬੌਰਨ, 10 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਐਪਿੰਗ ਇਲਾਕੇ ਵਿਚ ਸਥਿਤ ਹੈਰੀਟੇਜ ਵਿਖੇ ਦੋਆਬਾ ਹੋਮਜ਼ ਅਤੇ ਸੁਹਾਵੀ ਆਡੀਓ ਬੁੱਕਸ ਦੇ ਸਹਿਯੋਗ ਨਾਲ ਤਿੰਨ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿਚ ਜੈਮਲ ਪੱਡਾ ਦੀ ਪੁਸਤਕ ‘ਲੋਕ ਪੀੜਾ’ ਦਾ ਨਵਾਂ ਐਡੀਸ਼ਨ, ਭੁਪਿੰਦਰ ਸਿੰਘ ਸੰਧੂ ਦੇ ਸੰਪਾਦਨ ਹੇਠ ਪ੍ਰਕਾਸ਼ਿਤ ‘ਲਹੂ ਭਿੱਜੀ ਦਾਸਤਾਨ’ ਅਤੇ ਡਾ. ਕੁਲਦੀਪ ਸਿੰਘ ਦੀ ਪੁਸਤਕ ‘ਛੋਟੀ ਖੇਤੀ’ ਸ਼ਾਮਿਲ ਹਨ।ਇਸ ਮੌਕੇ ਬਿਕਰਮ ਸੇਖੋਂ, ਡਾ. ਹਰਜਿੰਦਰ ਸਿੰਘ, ਚਰਨਾਮਤ ਸਿੰਘ ਅਤੇ ਡਾ. ਲੱਛਮੀ ਨਰੈਣ ਭਿੱਖੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ । ਮਨਦੀਪ ਬਰਾੜ ਅਤੇ ਅਜੀਤਪਾਲ ਸਿੰਘ ਬੁੱਟਰ ਨੇ ਕ੍ਰਾਂਤੀਕਾਰੀ ਕਵਿਤਾਵਾਂ ਪੇਸ਼ ਕੀਤੀਆਂ।ਸਮਾਗਮ ਦਾ ਮੰਚ ਸੰਚਾਲਨ ਡਾ. ਪ੍ਰੀਤਇੰਦਰ ਸਿੰਘ ਗਰੇਵਾਲ ਨੇ ਕੀਤਾ। ਅੰਤ ਵਿੱਚ ਪ੍ਰਬੰਧਕਾਂ ਡਾ. ਸਰਮੁਹੱਬਤ ਸਿੰਘ, ਨਵਦੀਪ ਪੱਡਾ ਅਤੇ ਸਰਪੰਚ ਜਰਨੈਲ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਕਿਤਾਬ ਘਰ ਵੱਲੋਂ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿਚ ਮਹਿਲ ਕਲਾਂ ਤੋਂ ‘ਅਜੀਤ’ ਦੇ ਉਘੇ ਪੱਤਰਕਾਰ ਅਵਤਾਰ ਸਿੰਘ ਅਣਖੀ ਨੇ ਵੀ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਸਰੀ ਪੈਨੋਰਾਮਾ ਤੋਂ ਕੰਜ਼ਰਵੇਟਿਵ ਉਮੀਦਵਾਰ ਬਰਾਇਨ ਟੈਪਰ ਵਲੋਂ ਚੋਣ ਰੈਲੀ ਅਗਲੀ ਖ਼ਬਰ ਸਰੀ ਸਿਟੀ ਚੋਣਾਂ : ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿਚ ਚੋਣ ਰੈਲੀ ਦੌਰਾਨ ਵੱਡੀ ਗਿਣਤੀ ਸਮਰਥਕਾਂ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।