11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪਾਕਿ ਨੇ ਟੀ-20 ਵਿਸ਼ਵ ਕੱਪ ਬਾਈਕਾਟ ਤੋਂ ਲਿਆ ਯੂ-ਟਰਨ <br/>

ਅਜੀਤ ਡੈਸਕ 30-01-2026

ਲਾਹੌਰ, 29 ਜਨਵਰੀ (ਪੀ.ਟੀ.ਆਈ.)-ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਆਪਣੀ ਟੀ-20 ਵਿਸ਼ਵ ਕੱਪ ਟੀਮ ਨੂੰ 2 ਫਰਵਰੀ ਦੀ ਸਵੇਰ ਨੂੰ ਕੋਲੰਬੋ ਲਈ ਰਵਾਨਾ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੈ, ਜਿਸ ਨਾਲ ਟੂਰਨਾਮੈਂਟ ਜਾਂ 15 ਫਰਵਰੀ ਨੂੰ ਭਾਰਤ ਵਿਰੁੱਧ ਮਹੱਤਵਪੂਰਨ ਮੈਚ ਦੇ ਬਾਈਕਾਟ ਦੀ ਕਿਸੇ ਵੀ ਸੰਭਾਵਨਾ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ | ਬੋਰਡ ਦੇ ਨਜ਼ਦੀਕੀ ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਪੀ.ਸੀ.ਬੀ. ਨੇ 2 ਫਰਵਰੀ ਦੀ ਸਵੇਰ ਨੂੰ ਕੋਲੰਬੋ ਲਈ ਰਵਾਨਾ ਹੋਣ ਵਾਲੀ ਵਿਸ਼ਵ ਕੱਪ ਟੀਮ ਲਈ ਸਾਰੇ ਯਾਤਰਾ ਪ੍ਰਬੰਧ ਪਹਿਲਾਂ ਹੀ ਕਰ ਲਏ ਹਨ | ਸੂਤਰ ਨੇ ਕਿਹਾ ਧਿਆਨ ਦੇਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ ਦਾ ਪੂਰਾ ਵਿਸ਼ਵ ਕੱਪ ਸ਼ਡਿਊਲ ਸ਼੍ਰੀਲੰਕਾ 'ਚ ਹੈ ਅਤੇ ਜੇਕਰ ਟੀਮ ਫਾਈਨਲ 'ਚ ਵੀ ਪਹੁੰਚ ਜਾਂਦੀ ਹੈ, ਤਾਂ ਵੀ ਫਾਈਨਲ ਉੱਥੇ ਖੇਡਿਆ ਜਾਵੇਗਾ ਤਾਂ, ਉਹ ਕਿਸ ਆਧਾਰ 'ਤੇ ਟੂਰਨਾਮੈਂਟ ਜਾਂ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨਗੇ? ਪੀ.ਸੀ.ਬੀ. ਵੱਲੋਂ ਸ਼ੁੱਕਰਵਾਰ ਨੂੰ ਆਪਣੀ ਭਾਗੀਦਾਰੀ ਦੀ ਰਸਮੀ ਤÏਰ 'ਤੇ ਪੁਸ਼ਟੀ ਕਰਨ ਦੀ ਉਮੀਦ ਹੈ | ਮੀਡੀਆ ਦੇ ਕੁਝ ਹਿੱਸਿਆਂ 'ਚ ਅਟਕਲਾਂ ਸਨ ਕਿ ਪਾਕਿਸਤਾਨ ਟੂਰਨਾਮੈਂਟ ਤੋਂ ਹਟ ਸਕਦਾ ਹੈ ਜਾਂ ਭਾਰਤ ਵਿਰੁੱਧ ਖੇਡਣ ਤੋਂ ਇਨਕਾਰ ਕਰ ਸਕਦਾ ਹੈ | ਹਾਲਾਂਕਿ ਸੂਤਰਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਸਿਰਫ਼ ਅਫਵਾਹਾਂ ਕਰਾਰ ਦਿੱਤਾ |

ਪਿਛਲੀ ਖ਼ਬਰ ਰਣਵੀਰ ਸਿੰਘ ਵਿਰੁੱਧ ਐਫ.ਆਈ.ਆਰ. ਦਰਜ ਅਗਲੀ ਖ਼ਬਰ ਕੋਲੰਬੀਆ 'ਚ ਜਹਾਜ਼ ਹਾਦਸੇ 'ਚ ਸੰਸਦ ਮੈਂਬਰ ਸਮੇਤ 15 ਲੋਕਾਂ ਦੀ ਮÏਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।