ਲਿਜ਼ਬਨ, 10 ਅਕਤੂਬਰ (ਏਜੰਸੀ)-ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਟੀਮ ਦਾ ਸਾਥ ਛੱਡਣ ਦੇ ਮਾਮਲੇ ’ਚ ਦਿਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਫੈਡਰੇਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਮਾਮਲੇ ਨੂੰ ਅਨੁਸ਼ਾਸਨੀ ਜਾਂਚ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਇਸ ਦੇ ਨਤੀਜੇ ਉਦੋਂ ਤੱਕ ਗੁਪਤ ਰਹਿਣਗੇ, ਜਦੋਂ ਤੱਕ ਇਸ ਦੇ ਨਤੀਜੇ ਨਹੀਂ ਪਹੁੰਚ ਜਾਂਦੇ। 41 ਸਾਲਾ ਰੋਨਾਲਡੋ ਨੇ ਨਵੇਂ ਕੋਚ ਜੌਰਜ ਜੀਸਸ ਨਾਲ ਖੇਡਣ ਦੇ ਘੱਟ ਮੌਕੇ ਮਿਲਣ ਨੂੰ ਲੈ ਕੇ ਹੋਏ ਵਿਵਾਦ ਕਾਰਨ ਅੰਤਰਰਾਸ਼ਟਰੀ ਮੈਚ ਦੌਰਾਨ ਪੁਰਤਗਾਲ ਟੀਮ ਦਾ ਕੈਂਪ ਛੱਡ ਦਿੱਤਾ ਸੀ। ਇਸ ਦੌਰਾਨ ਹੋਏ ਤਿੰਨ ਮੁਕਾਬਲਿਆਂ ਵਿਚ ਰੋਨਾਲਡੋ ਜਾਂ ਤਾਂ ਮੈਦਾਨ ’ਚ ਉਤਰੇ ਹੀ ਨਹੀਂ ਜਾਂ ਟੀਮ ’ਚ ਸ਼ਾਮਿਲ ਹੀ ਨਹੀਂ ਸਨ।ਰੋਨਾਲਡੋ ਦੀ ਜਗ੍ਹਾ ਖੇਡਣ ਵਾਲੇ ਗੋਂਕਾਲੋ ਰਾਮੋਸ ਨੇ ਮੌਕੇ ਦਾ ਫਾਈਦਾ ਉਠਾਉਂਦਿਆਂ 3 ਗੋਲ ਕੀਤੇ।ਅੰਤਰਰਾਸ਼ਟਰੀ ਮੈਚਾਂ ਦਾ ਇਹ ਦੌਰ ਖ਼ਤਮ ਹੋਣ ਤੋਂ ਬਾਅਦ ਰੋਨਾਲਡੋ ਨੇ ਇੰਸਟਾਗ੍ਰਾਮ ’ਤੇ ਆਪਣੇ 67.9 ਕਰੋੜ ਤੋਂ ਵੱਧ ‘ਫਾਲੋਵਰਜ਼’ ਲਈ ਇਕ ਲੰਬਾ ਸੰਦੇਸ਼ ਸਾਂਝਾ ਕੀਤਾ।ਉਨ੍ਹਾਂ ਉਮੀਦ ਜਤਾਈ ਕਿ ਮੁੱਖ ਕੋਚ ਜੌਰਜ ਜੀਸਸ ਆਪਣੀ ਗਲਤੀ ਸਵੀਕਾਰ ਕਰਨਗੇ। ਰੋਨਾਲਡੋ ਅਨੁਸਾਰ ਨਾਰਵੇ ਖ਼ਿਲਾਫ਼ ਮੁਕਾਬਲੇ ’ਚ ਉਸ ਨੂੰ ਮੈਦਾਨ ਦੇ ਕਿਨਾਰੇ ਅਭਿਆਸ ਲਈ ਭੇਜਿਆ ਗਿਆ ਪਰ ਬਾਅਦ ’ਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ। ਹਾਲਾਂਕਿ, ਪੁਰਤਗਾਲੀ ਕੋਚ ਨੇ ਕਿਸੇ ਗਲਤੀ ਨੂੰ ਸਵੀਕਾਰ ਨਹੀਂ ਕੀਤਾ। ਰੋਨਾਲਡੋ ਨੇ ਉਮੀਦ ਪ੍ਰਗਟ ਕੀਤੀ ਕਿ ਉਸ ਨੂੰ ਇਕ ਜਾਂ ਉਸ ਤੋਂ ਵੱਧ ਵਿਦਾਈ ਮੈਚ ਖੇਡਣ ਨੂੰ ਜ਼ਰੂਰ ਮਿਲਣਗੇ।
ਟੀਮ ਛੱਡਣ ’ਤੇ ਪੁਰਤਗਾਲ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਕੀਤਾ ਮੁਅੱਤਲ
ਲਿਜ਼ਬਨ, 10 ਅਕਤੂਬਰ (ਏਜੰਸੀ)-ਪੁਰਤਗਾਲੀ ਫੁੱਟਬਾਲ ਫੈਡਰੇਸ਼ਨ ਨੇ ਟੀਮ ਦਾ ਸਾਥ ਛੱਡਣ ਦੇ ਮਾਮਲੇ ’ਚ ਦਿਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੈਡਰੇਸ਼ਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਮਾਮਲੇ ਨੂੰ ਅਨੁਸ਼ਾਸਨੀ ਜਾਂਚ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ ਅਤੇ ਇਸ ਦੇ ਨਤੀਜੇ ਉਦੋਂ ਤੱਕ ਗੁਪਤ ਰਹਿਣਗੇ, ਜਦੋਂ ਤੱਕ ਇਸ ਦੇ ਨਤੀਜੇ ਨਹੀਂ ਪਹੁੰਚ ਜਾਂਦੇ।
ਅਜੀਤ ਡੈਸਕ
11-10-2026