11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੋਲੰਬੀਆ 'ਚ ਜਹਾਜ਼ ਹਾਦਸੇ 'ਚ ਸੰਸਦ ਮੈਂਬਰ ਸਮੇਤ 15 ਲੋਕਾਂ ਦੀ ਮÏਤ <br/>

ਅਜੀਤ ਡੈਸਕ 30-01-2026
ਬੋਗੋਟਾ, 29 ਜਨਵਰੀ (ਏਜੰਸੀ)-ਬੀਤੇ ਦਿਨ ਕੋਲੰਬੀਆ ਦੇ ਨੌਰਟ ਡੀ ਸੈਂਟੇਂਡਰ ਰਾਜ ਦੇ ਇਕ ਪੇਂਡੂ ਖੇਤਰ 'ਚ ਇਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਸੰਸਦ ਮੈਂਬਰ ਸਮੇਤ ਸਵਾਰ ਸਾਰੇ 15 ਲੋਕਾਂ ਦੀ ਮÏਤ ਹੋ ਗਈ | ਉਡਾਣ ਸੰਚਾਲਿਤ ਕਰਨ ਵਾਲੀ ਸਰਕਾਰੀ ਏਅਰਲਾਈਨ, ਸਤੇਨਾ ਨੇ ਕਿਹਾ ਕਿ ਜਹਾਜ਼ 'ਚ 2 ਚਾਲਕ ਦਲ ਦੇ ਮੈਂਬਰ ਤੇ 13 ਯਾਤਰੀ ਸਵਾਰ ਸਨ, ਜਿਨ੍ਹਾਂ 'ਚ ਸੰਸਦ ਮੈਂਬਰ ਡਾਇਓਜੇਨਸ ਕੁਇੰਟੇਰੋ ਵੀ ਸ਼ਾਮਲ ਸਨ | ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਇਕ ਬਚਾਅ ਟੀਮ ਭੇਜੀ ਗਈ | ਕੋਲੰਬੀਆ ਦੇ ਆਵਾਜਾਈ ਮੰਤਰਾਲੇ ਨੇ ਬਾਅਦ 'ਚ ਇਕ ਬਿਆਨ 'ਚ ਕਿਹਾ 'ਜਹਾਜ਼ ਨੂੰ ਮੌਕੇ 'ਤੇ ਲੱਭਣ ਤੋਂ ਬਾਅਦ, ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ 'ਚ ਸਵਾਰ ਕੋਈ ਵੀ ਨਹੀਂ ਬਚਿਆ | ਉਨ੍ਹਾਂ ਦੱਸਿਆ ਕਿ ਜਹਾਜ਼ ਦਾ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਹੀ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ ਸੀ |

ਪਿਛਲੀ ਖ਼ਬਰ ਪਾਕਿ ਨੇ ਟੀ-20 ਵਿਸ਼ਵ ਕੱਪ ਬਾਈਕਾਟ ਤੋਂ ਲਿਆ ਯੂ-ਟਰਨ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਸਟਾਰਮਰ ਦੇ ਚੀਨ ਦੌਰੇ 'ਤੇ ਅੰਤਰਰਾਸ਼ਟਰੀ ਚਰਚਾ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।