29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨੀਨਾ ਗਿੱਲ ਨੇ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ 'ਚ ਮੈਂਬਰ ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 23-01-2026
ਲੰਡਨ, 22 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖਸ ਫਾਰ ਲੇਬਰ ਦੀ ਚੇਅਰਪਰਸਨ ਨੀਨਾ ਗਿੱਲ ਸੀ.ਬੀ.ਈ. ਨੇ ਹਾਊਸ ਆਫ਼ ਲਾਰਡਜ਼ ਦੀ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ ਹੈ | ਉਹ ਸਹੰੁ ਚੁੱਕ ਕੇ ਲੇਬਰ ਪਾਰਟੀ ਵੱਲੋਂ ਸੰਸਦੀ ਬੈਂਚਾਂ 'ਤੇ ਬੈਠਣ ਵਾਲੀ ਪਹਿਲੀ ਮਹਿਲਾ ਸਿੱਖ ਬਣ ਗਈ ਹੈ | ਜ਼ਿਕਰਯੋਗ ਹੈ ਕਿ ਨੀਨਾ ਗਿੱਲ ਯੂਰਪੀਅਨ ਸੰਸਦ ਦੀ ਮੈਂਬਰ ਵੀ ਰਹਿ ਚੁੱਕੀ ਹੈ | ਲੁਧਿਆਣਾ ਦੀ ਜੰਮਪਲ ਨੀਨਾ ਗਿੱਲ ਦੇ ਸਿਆਸੀ ਜੀਵਨ ਦਾ ਲਿਵਰਪੂਲ ਤੋਂ ਬ੍ਰਸੇਲਜ਼ (ਯੂਰਪੀਅਨ ਸੰਸਦ) ਤੇ ਹੁਣ ਵੈਸਟਮਿੰਸਟਰ (ਹਾਊਸ ਆਫ ਲਾਰਡ) ਤੱਕ ਦਾ ਇਤਿਹਾਸਕ ਸਫ਼ਰ ਹੈ | ਉਹ ਬਰਤਾਨੀਆਂ ਵੱਲੋਂ 1999 'ਚ ਯੂਰਪੀਅਨ ਸੰਸਦ ਦੀ ਪਹਿਲੀ ਏਸ਼ੀਅਨ ਮਹਿਲਾ ਬਣੀ ਸੀ | ਨੀਨਾ ਗਿੱਲ ਨੇ ਲੰਡਨ ਦੀ ਸੰਘਣੀ ਪੰਜਾਬੀ ਵੱਸੋਂ ਵਾਲੇ ਸ਼ਹਿਰ ਸਾਊਥਾਲ ਤੋਂ ਆਪਣੀ ਪ੍ਰਵਾਸੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ | ਉਹ ਇਥੇ ਦੇ ਸਕੂਲ 'ਚ ਪੜ੍ਹਦੀ ਰਹੀ ਹੈ | ਲੇਬਰ ਫਾਰ ਸਿੱਖਸ ਦੀ ਚੇਅਰਪਰਸਨ ਨੂੰ ਨਵੇਂ ਸਿਆਸੀ ਸਫ਼ਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ ਨੇ ਕਿਹਾ ਕਿ ਨੀਨਾ ਗਿੱਲ ਕੋਲ ਸਿਆਸੀ ਤਜਰਬਾ ਤੇ ਲੋਕ ਸੇਵਾ ਦਾ ਜਜ਼ਬਾ ਹੈ |

ਪਿਛਲੀ ਖ਼ਬਰ ਸਲਮਾਨ ਖਾਨ ਨੂੰ ਦਿੱਲੀ ਹਾਈ ਕੋਰਟ ਤੋਂ ਮਿਲਿਆ ਨੋਟਿਸ ਅਗਲੀ ਖ਼ਬਰ ਚਰਨਦੀਪ ਸਿੰਘ ਸਕਾਟਲੈਂਡ ਦੇ ਚੈਂਬਰਜ਼ ਆਫ ਕਾਮਰਸ ਦੇ ਮੁੱਖ ਕਾਰਜਕਾਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।