14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਬਰਤਾਨੀਆ ’ ਚ ਨਾਬਾਲਗਾ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ ਚ ਪਾਕਿ ਮੂਲ ਦੇ ਤਿੰਨ ਵਿਅਕਤੀਆਂ ਨੂੰ 58 ਸਾਲ ਦੀ ਕੈਦ

ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੌਦਰਹੈਮ ਸ਼ਹਿਰ ’ਚ 15 ਸਾਲ ਤੋਂ ਵੱਧ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ, ਮਨੁੱਖੀ ਤਸਕਰੀ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪਾਕਿਸਤਾਨੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਸ਼ੈਫੀਲਡ ਕਰਾਊਨ ਕੋਰਟ ਨੇ ਕੁੱਲ 58 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਅਪਰਾਧ ਸਾਲ 2008 ਤੋਂ 2010 ਦੌਰਾਨ ਵਾਪਰੇ ਸਨ, ਜਦੋਂ ਪੀੜਤ ਲੜਕੀ ਦੀ ਉਮਰ ਮਹਿਜ਼ 13 ਤੋਂ 14 ਸਾਲ ਸੀ।

ਅਜੀਤ ਡੈਸਕ 15-11-2026
ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਰੌਦਰਹੈਮ ਸ਼ਹਿਰ ’ਚ 15 ਸਾਲ ਤੋਂ ਵੱਧ ਸਮਾਂ ਪਹਿਲਾਂ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ, ਮਨੁੱਖੀ ਤਸਕਰੀ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਪਾਕਿਸਤਾਨੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਸ਼ੈਫੀਲਡ ਕਰਾਊਨ ਕੋਰਟ ਨੇ ਕੁੱਲ 58 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਅਪਰਾਧ ਸਾਲ 2008 ਤੋਂ 2010 ਦੌਰਾਨ ਵਾਪਰੇ ਸਨ, ਜਦੋਂ ਪੀੜਤ ਲੜਕੀ ਦੀ ਉਮਰ ਮਹਿਜ਼ 13 ਤੋਂ 14 ਸਾਲ ਸੀ। ਦੋਸ਼ੀਆਂ ਨੇ ਲੜਕੀ ਨੂੰ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਤੋਹਫ਼ਿਆਂ ਦਾ ਲਾਲਚ ਦੇ ਕੇ ਆਪਣੇ ਪ੍ਰਭਾਵ ਹੇਠ ਲਿਆ ਅਤੇ ਫਿਰ ਉਸ ਦਾ ਲਗਾਤਾਰ ਜਿਨਸੀ ਸ਼ੋਸ਼ਣ ਕੀਤਾ। ਅਦਾਲਤ ਨੇ ਮੁਦੱਸਰ ਹੁਸੈਨ (37) ਨੂੰ 23 ਸਾਲ, ਕਾਮਿਰ ਇਫ਼ਜ਼ਲ ਖ਼ਾਨ (37) ਨੂੰ 25 ਸਾਲ ਅਤੇ ਗ਼ਜ਼ਨਫ਼ਰ ਹੁਸੈਨ (42) ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੁਦੱਸਰ ਅਤੇ ਗ਼ਜ਼ਨਫ਼ਰ ਸਕੇ ਭਰਾ ਹਨ। ਮੁਦੱਸਰ ਹੁਸੈਨ ਅਤੇ ਕਾਮਿਰ ਖ਼ਾਨ ਮੁਕੱਦਮੇ ਦੀ ਸੁਣਵਾਈ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ ਸਨ। ਬਰਤਾਨੀਆ ਦੀ ਨੈਸ਼ਨਲ ਕ੍ਰਾਈਮ ਏਜੰਸੀ ਅਨੁਸਾਰ ਕਾਮਿਰ ਖ਼ਾਨ ਦੇ ਪਾਕਿਸਤਾਨ ਪਹੁੰਚਣ ਦਾ ਸ਼ੱਕ ਹੈ, ਜਦਕਿ ਮੁਦੱਸਰ ਹੁਸੈਨ ਦੀ ਭਾਲ ਬਰਤਾਨੀਆ ਅਤੇ ਵਿਦੇਸ਼ਾਂ ਵਿਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪ੍ਰਵਾਸੀ ਡਰਾਈਵਰਾਂ ਦੇ ਲਾਇਸੈਂਸਾਂ ਦਾ ਵਿਵਾਦ ਨਿਊਯਾਰਕ ਦੇ ਫੰਡ ਰੋਕਣ ’ਤੇ ਟਰੰਪ ਸਰਕਾਰ ਨੂੰ ਝਟਕਾ ਅਗਲੀ ਖ਼ਬਰ ਨਾਬਾਲਗ ਲੜਕੀਆਂ ਦਾ ਆਨਲਾਈਨ ਜਿਨਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਨੂੰ 30 ਸਾਲ ਦੀ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।