ਰਿਮੈਂਬਰੈਂਸ ਡੇਅ ਮੌਕੇ ਵਾਲਸਾਲ ਵਿਖੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀਆਂ ਵਿਸ਼ਵ ਜੰਗਾਂ ’ਚ ਸਿੱਖ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ-ਬੁਲਾਰੇ
ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨਵੀ ਅਤੇ ਸਹਿਯੋਗੀ ਫ਼ੌਜਾਂ ਵਲੋਂ ਲੜਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖ ਤੇ ਰਾਸ਼ਟਰਮੰਡਲ ਦੇ ਫ਼ੌਜੀਆਂ ਨੂੰ ਰਿਮੈਂਬਰੈਂਸ ਡੇਅ ਮੌਕੇ ਵੈਸਟ ਮਿਡਲੈਂਡ ਦੇ ਸ਼ਹਿਰ ਵਾਲਸਾਲ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਦਗਾਰੀ ਸਮਾਗਮ ਵਿਚ ਪੰਜਾਬੀ ਸਿੱਖ ਭਾਈਚਾਰੇ, ਸਮਾਜਿਕ ਸੰਸਥਾਵਾਂ ਅਤੇ ਹੋਰ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਲੰਡਨ, 14 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਰਤਾਨਵੀ ਅਤੇ ਸਹਿਯੋਗੀ ਫ਼ੌਜਾਂ ਵਲੋਂ ਲੜਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖ ਤੇ ਰਾਸ਼ਟਰਮੰਡਲ ਦੇ ਫ਼ੌਜੀਆਂ ਨੂੰ ਰਿਮੈਂਬਰੈਂਸ ਡੇਅ ਮੌਕੇ ਵੈਸਟ ਮਿਡਲੈਂਡ ਦੇ ਸ਼ਹਿਰ ਵਾਲਸਾਲ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਯਾਦਗਾਰੀ ਸਮਾਗਮ ਵਿਚ ਪੰਜਾਬੀ ਸਿੱਖ ਭਾਈਚਾਰੇ, ਸਮਾਜਿਕ ਸੰਸਥਾਵਾਂ ਅਤੇ ਹੋਰ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਵਾਲਸਾਲ ਸ਼ਹਿਰ ਵਿਚ ਸਥਾਨਕ ਕੌਂਸਲ ਵਲੋਂ ਕਰਵਾਏ ਸਮਾਗਮ ਵਿਚ ਕੌਂਸਲਰ ਅਮਰੀਕ ਸਿੰਘ ਢੇਸੀ, ਗੁਰਮੀਤ ਸਿੰਘ ਸੋਹਲ ਅਤੇ ਸਾਵਰਾ ਸ਼ਮੀਮ ਸਮੇਤ ਖੰਡਾ ਸੁਸਾਇਟੀ ਦੇ ਰਣਵੀਰ ਸਿੰਘ ਵਿਰਦੀ, ਹਰਚਰਨ ਸਿੰਘ ਬਾਹਰਾ ਅਤੇ ਪਰਸ਼ੋਤਮ ਸਿੰਘ ਕੁੰਦੀ ਸ਼ਾਮਿਲ ਹੋਏ। ਸ਼ੇਰ-ਏ-ਪੰਜਾਬ ਨੈੱਟਵਰਕ ਵਲੋਂ ਕੁੱਲੀ ਸਿੰਘ ਹੇਅਰ, ਕਿੱਡ ਸਿੰਘ ਹੇਅਰ, ਦਲ ਸਿੰਘ ਢੇਸੀ ਅਤੇ ਜਸਪਾਲ ਸਿੰਘ ਭੋਗਲ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਸ਼ੇਰ-ਏ-ਪੰਜਾਬ ਅਤੇ ਐਸ ਸੀ ਵਾਈ ਐੱਸ ਯੂ ਕੇ ਦੇ ਚੇਅਰਮੈਨ ਦਲ ਸਿੰਘ ਢੇਸੀ ਨੇ ਕਿਹਾ ਕਿ ਵਿਸ਼ਵ ਜੰਗਾਂ ਵਿਚ ਸਿੱਖ ਅਤੇ ਹੋਰ ਰਾਸ਼ਟਰਮੰਡਲ ਫ਼ੌਜੀਆਂ ਦੀ ਬਹਾਦਰੀ ਤੇ ਕੁਰਬਾਨੀ ਇਤਿਹਾਸ ਦਾ ਅਨਮੋਲ ਅਧਿਆਇ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।